ਯਸ਼ਾਯਾਹ 2

ਹੰਕਾਰੀ ਦੀਆਂ ਅੱਖਾਂ ਨੀਵੀਆਂ ਹੋ ਜਾਣਗੀਆਂ ਅਤੇ ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ, ਉਸ ਦਿਨ ਇਕੱਲੇ ਯਾਹਵੇਹ ਨੂੰ ਉੱਚਾ ਕੀਤਾ ਜਾਵੇਗਾ।

Isaiah 2:11 (UKJV) The lofty looks of man shall be humbled, and the haughtiness of men shall be bowed down, and the LORD alone shall be exalted in that day.

9ਇਸ ਲਈ ਲੋਕਾਂ ਨੂੰ ਝੁਕਾਇਆ ਜਾਂਦਾ ਅਤੇ ਹਰ ਕੋਈ ਨੀਵਾਂ ਕੀਤਾ ਜਾਵੇਗਾ, ਉਹਨਾਂ ਨੂੰ ਮਾਫ਼ ਨਾ ਕਰੋ।

10ਚੱਟਾਨਾਂ ਵਿੱਚ ਜਾਓ, ਜ਼ਮੀਨ ਵਿੱਚ ਲੁਕ ਜਾਓ ਯਾਹਵੇਹ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਚੱਟਾਨ ਵਿੱਚ ਵੜ ਅਤੇ ਮਿੱਟੀ ਵਿੱਚ ਲੁੱਕ ਜਾ!

11ਹੰਕਾਰੀ ਦੀਆਂ ਅੱਖਾਂ ਨੀਵੀਆਂ ਹੋ ਜਾਣਗੀਆਂ ਅਤੇ ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ, ਉਸ ਦਿਨ ਇਕੱਲੇ ਯਾਹਵੇਹ ਨੂੰ ਉੱਚਾ ਕੀਤਾ ਜਾਵੇਗਾ।

12ਸਰਬਸ਼ਕਤੀਮਾਨ ਯਾਹਵੇਹ ਕੋਲ ਇੱਕ ਦਿਨ ਹੈ ਜਿਹੜਾ ਹਰੇਕ ਘਮੰਡੀ ਅਤੇ ਅਭਮਾਨੀ ਦੇ ਵਿਰੁੱਧ, ਉਨ੍ਹਾਂ ਸਾਰਿਆਂ ਲਈ ਜੋ ਉੱਚੇ ਹਨ (ਅਤੇ ਉਹ ਨੀਵੇਂ ਕੀਤੇ ਜਾਣਗੇ),

13ਨਾਲੇ ਲਬਾਨੋਨ ਦੇ ਸਾਰੇ ਦਿਆਰਾਂ ਦੇ ਵਿਰੁੱਧ, ਜਿਹੜੇ ਉੱਚੇ ਅਤੇ ਵਧੀਆ ਹਨ, ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਦੇ ਵਿਰੁੱਧ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.