12ਸਰਬਸ਼ਕਤੀਮਾਨ ਯਾਹਵੇਹ ਕੋਲ ਇੱਕ ਦਿਨ ਹੈ ਜਿਹੜਾ ਹਰੇਕ ਘਮੰਡੀ ਅਤੇ ਅਭਮਾਨੀ ਦੇ ਵਿਰੁੱਧ, ਉਨ੍ਹਾਂ ਸਾਰਿਆਂ ਲਈ ਜੋ ਉੱਚੇ ਹਨ (ਅਤੇ ਉਹ ਨੀਵੇਂ ਕੀਤੇ ਜਾਣਗੇ),
13ਨਾਲੇ ਲਬਾਨੋਨ ਦੇ ਸਾਰੇ ਦਿਆਰਾਂ ਦੇ ਵਿਰੁੱਧ, ਜਿਹੜੇ ਉੱਚੇ ਅਤੇ ਵਧੀਆ ਹਨ, ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਦੇ ਵਿਰੁੱਧ,
14ਸਾਰੇ ਉੱਚੇ ਪਹਾੜਾਂ ਅਤੇ ਸਾਰੀਆਂ ਉੱਚੀਆਂ ਪਹਾੜੀਆਂ ਲਈ,
15ਹਰ ਇੱਕ ਉੱਚੇ ਬੁਰਜ ਲਈ ਅਤੇ ਹਰ ਕਿਲ੍ਹੇ ਵਾਲੀ ਕੰਧ,
16ਹਰ ਵਪਾਰਕ ਜਹਾਜ਼ ਅਤੇ ਹਰ ਸ਼ਾਨਦਾਰ ਜਹਾਜ਼ ਲਈ।