15ਹਰ ਇੱਕ ਉੱਚੇ ਬੁਰਜ ਲਈ ਅਤੇ ਹਰ ਕਿਲ੍ਹੇ ਵਾਲੀ ਕੰਧ,
16ਹਰ ਵਪਾਰਕ ਜਹਾਜ਼ ਅਤੇ ਹਰ ਸ਼ਾਨਦਾਰ ਜਹਾਜ਼ ਲਈ।
17ਆਦਮੀ ਦਾ ਹੰਕਾਰ ਨਿਵਾਇਆ ਜਾਵੇਗਾ ਅਤੇ ਮਨੁੱਖ ਦਾ ਹੰਕਾਰ ਨੀਵਾਂ ਕੀਤਾ ਜਾਵੇਗਾ; ਅਤੇ ਇਕੱਲਾ ਯਾਹਵੇਹ ਹੀ ਉੱਚੀ ਥਾਂ ਤੇ ਬੈਠੇਗਾ,
18ਅਤੇ ਮੂਰਤੀਆਂ ਪੂਰੀ ਤਰ੍ਹਾਂ ਅਲੋਪ ਹੋ ਜਾਣਗੀਆਂ।
19ਜਦ ਯਾਹਵੇਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ ਮਨੁੱਖ ਚੱਟਾਨ ਦੀਆਂ ਖੁੰਧਰਾਂ ਵਿੱਚ, ਅਤੇ ਮਿੱਟੀ ਦੇ ਟੋਇਆਂ ਵਿੱਚ ਜਾ ਵੜਨਗੇ।