ਯਸ਼ਾਯਾਹ 21

ਦੂਮਾਹ ਦੇ ਵਿਰੁੱਧ ਇੱਕ ਭਵਿੱਖਬਾਣੀ: ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, “ਹੇ ਪਹਿਰੇਦਾਰਾ, ਰਾਤ ਦੀ ਕੀ ਖ਼ਬਰ ਹੈ? ਹੇ ਪਹਿਰੇਦਾਰਾ, ਰਾਤ ਦੀ ਕੀ ਖ਼ਬਰ ਹੈ?”

Isaiah 21:11 (UKJV) The burden of Dumah. He calls to me out of Seir, Watchman, what of the night? Watchman, what of the night?

9ਵੇਖੋ, ਇੱਥੇ ਇੱਕ ਆਦਮੀ ਘੋੜਿਆਂ ਦੀ ਇੱਕ ਟੋਲੀ ਨਾਲ ਰੱਥ ਉੱਤੇ ਆਉਂਦਾ ਹੈ। ਉਸਨੇ ਕਿਹਾ: ‘ਡਿੱਗ ਪਿਆ, ਬਾਬੇਲ ਡਿੱਗ ਪਿਆ! ਉਸ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤਾਂ ਜ਼ਮੀਨ ਉੱਤੇ ਚਕਨਾਚੂਰ ਹੋਈਆਂ ਪਈਆਂ ਹਨ!’ ”

10ਮੇਰੇ ਲੋਕ ਜਿਹੜੇ ਪਿੜ ਵਿੱਚ ਕੁਚਲੇ ਗਏ ਹਨ, ਮੈਂ ਤੁਹਾਨੂੰ ਦੱਸਦਾ ਹਾਂ ਜੋ ਮੈਂ ਕੀ ਸੁਣਿਆ ਹੈ ਯਾਹਵੇਹ ਸਰਬਸ਼ਕਤੀਮਾਨ, ਇਸਰਾਏਲ ਦੇ ਪਰਮੇਸ਼ਵਰ ਵੱਲੋਂ।

11ਦੂਮਾਹ ਦੇ ਵਿਰੁੱਧ ਇੱਕ ਭਵਿੱਖਬਾਣੀ: ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, “ਹੇ ਪਹਿਰੇਦਾਰਾ, ਰਾਤ ਦੀ ਕੀ ਖ਼ਬਰ ਹੈ? ਹੇ ਪਹਿਰੇਦਾਰਾ, ਰਾਤ ਦੀ ਕੀ ਖ਼ਬਰ ਹੈ?”

12ਪਹਿਰੇਦਾਰਾ ਨੇ ਉੱਤਰ ਦਿੱਤਾ, “ਸਵੇਰ ਆ ਰਹੀ ਹੈ, ਅਤੇ ਨਾਲੇ ਰਾਤ ਵੀ। ਜੇ ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਪੁੱਛੋ; ਅਤੇ ਫਿਰ ਤੋਂ ਵਾਪਸ ਆਓ।”

13ਅਰਬ ਦੇ ਵਿਰੁੱਧ ਇੱਕ ਭਵਿੱਖਬਾਣੀ: ਹੇ ਦਦਾਨੀਆਂ ਦੇ ਕਾਫ਼ਲੇ, ਜਿਹੜੇ ਅਰਬ ਦੇ ਜੰਗਲਾਂ ਵਿੱਚ ਡੇਰੇ ਲਾਉਂਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.