ਯਸ਼ਾਯਾਹ 21

ਅਰਬ ਦੇ ਵਿਰੁੱਧ ਇੱਕ ਭਵਿੱਖਬਾਣੀ: ਹੇ ਦਦਾਨੀਆਂ ਦੇ ਕਾਫ਼ਲੇ, ਜਿਹੜੇ ਅਰਬ ਦੇ ਜੰਗਲਾਂ ਵਿੱਚ ਡੇਰੇ ਲਾਉਂਦੇ ਹੋ।

Isaiah 21:13 (UKJV) The burden upon Arabia. In the forest in Arabia shall all of you lodge, O all of you travelling companies of Dedanim.

11ਦੂਮਾਹ ਦੇ ਵਿਰੁੱਧ ਇੱਕ ਭਵਿੱਖਬਾਣੀ: ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, “ਹੇ ਪਹਿਰੇਦਾਰਾ, ਰਾਤ ਦੀ ਕੀ ਖ਼ਬਰ ਹੈ? ਹੇ ਪਹਿਰੇਦਾਰਾ, ਰਾਤ ਦੀ ਕੀ ਖ਼ਬਰ ਹੈ?”

12ਪਹਿਰੇਦਾਰਾ ਨੇ ਉੱਤਰ ਦਿੱਤਾ, “ਸਵੇਰ ਆ ਰਹੀ ਹੈ, ਅਤੇ ਨਾਲੇ ਰਾਤ ਵੀ। ਜੇ ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਪੁੱਛੋ; ਅਤੇ ਫਿਰ ਤੋਂ ਵਾਪਸ ਆਓ।”

13ਅਰਬ ਦੇ ਵਿਰੁੱਧ ਇੱਕ ਭਵਿੱਖਬਾਣੀ: ਹੇ ਦਦਾਨੀਆਂ ਦੇ ਕਾਫ਼ਲੇ, ਜਿਹੜੇ ਅਰਬ ਦੇ ਜੰਗਲਾਂ ਵਿੱਚ ਡੇਰੇ ਲਾਉਂਦੇ ਹੋ।

14ਤੁਸੀਂ ਜਿਹੜੇ ਤੇਮਾ ਵਿੱਚ ਰਹਿੰਦੇ ਹੋ ਪਿਆਸੇ ਲਈ ਪਾਣੀ ਲਿਆਓ; ਭਗੌੜਿਆਂ ਲਈ ਭੋਜਨ ਲਿਆਓ।

15ਉਹ ਤਲਵਾਰ ਤੋਂ, ਖਿੱਚੀ ਹੋਈ ਤਲਵਾਰ ਤੋਂ, ਝੁਕੇ ਹੋਏ ਧਨੁਸ਼ ਤੋਂ ਅਤੇ ਲੜਾਈ ਦੀ ਗਰਮੀ ਤੋਂ ਭੱਜਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.