7ਜਦੋਂ ਉਹ ਘੋੜਿਆਂ, ਗਧਿਆਂ ਅਤੇ ਊਠਾਂ ਤੇ ਸਵਾਰਾਂ ਨੂੰ ਆਉਂਦਿਆਂ ਵੇਖੇ, ਤਾਂ ਉਨ੍ਹਾਂ ਵੱਲ ਖਾਸ ਧਿਆਨ ਦੇਵੇ। ਜਾਂ ਊਠਾਂ ਉੱਤੇ ਸਵਾਰਾਂ ਨੂੰ ਵੇਖੇ, ਉਹ ਸੁਚੇਤ ਰਹੇ, ਸਗੋਂ ਪੂਰੀ ਤਰ੍ਹਾਂ ਸੁਚੇਤ ਰਹੇ।”
8ਅਤੇ ਪਹਿਰੇਦਾਰ ਸ਼ੇਰ ਵਾਂਗ ਗਰਜੇਗਾ ਅਤੇ ਆਖੇਗਾ, “ਹੇ ਯਾਹਵੇਹ, ਮੈਂ ਹਰ ਰੋਜ਼ ਪਹਿਰੇ ਦੇ ਬੁਰਜ ਉੱਤੇ ਖੜ੍ਹਾ ਰਹਿੰਦਾ ਹਾਂ, ਹਰ ਰਾਤ ਮੈਂ ਆਪਣੇ ਪਹਿਰੇ ਉੱਤੇ ਰਹਿੰਦਾ ਹਾਂ।
9ਵੇਖੋ, ਇੱਥੇ ਇੱਕ ਆਦਮੀ ਘੋੜਿਆਂ ਦੀ ਇੱਕ ਟੋਲੀ ਨਾਲ ਰੱਥ ਉੱਤੇ ਆਉਂਦਾ ਹੈ। ਉਸਨੇ ਕਿਹਾ: ‘ਡਿੱਗ ਪਿਆ, ਬਾਬੇਲ ਡਿੱਗ ਪਿਆ! ਉਸ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤਾਂ ਜ਼ਮੀਨ ਉੱਤੇ ਚਕਨਾਚੂਰ ਹੋਈਆਂ ਪਈਆਂ ਹਨ!’ ”
10ਮੇਰੇ ਲੋਕ ਜਿਹੜੇ ਪਿੜ ਵਿੱਚ ਕੁਚਲੇ ਗਏ ਹਨ, ਮੈਂ ਤੁਹਾਨੂੰ ਦੱਸਦਾ ਹਾਂ ਜੋ ਮੈਂ ਕੀ ਸੁਣਿਆ ਹੈ ਯਾਹਵੇਹ ਸਰਬਸ਼ਕਤੀਮਾਨ, ਇਸਰਾਏਲ ਦੇ ਪਰਮੇਸ਼ਵਰ ਵੱਲੋਂ।
11ਦੂਮਾਹ ਦੇ ਵਿਰੁੱਧ ਇੱਕ ਭਵਿੱਖਬਾਣੀ: ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, “ਹੇ ਪਹਿਰੇਦਾਰਾ, ਰਾਤ ਦੀ ਕੀ ਖ਼ਬਰ ਹੈ? ਹੇ ਪਹਿਰੇਦਾਰਾ, ਰਾਤ ਦੀ ਕੀ ਖ਼ਬਰ ਹੈ?”