15ਉਹ ਤਲਵਾਰ ਤੋਂ, ਖਿੱਚੀ ਹੋਈ ਤਲਵਾਰ ਤੋਂ, ਝੁਕੇ ਹੋਏ ਧਨੁਸ਼ ਤੋਂ ਅਤੇ ਲੜਾਈ ਦੀ ਗਰਮੀ ਤੋਂ ਭੱਜਦੇ ਹਨ।
16ਯਾਹਵੇਹ ਮੈਨੂੰ ਇਹ ਆਖਦਾ ਹੈ, “ਇੱਕ ਸਾਲ ਦੇ ਅੰਦਰ, ਜਿਵੇਂ ਕਿ ਇਕਰਾਰਨਾਮੇ ਵਿੱਚ ਬੰਨ੍ਹਿਆ ਹੋਇਆ ਸੇਵਕ ਇਸ ਨੂੰ ਗਿਣਦਾ ਹੈ, ਕੇਦਾਰ ਦੀ ਸਾਰੀ ਸ਼ਾਨ ਖਤਮ ਹੋ ਜਾਵੇਗੀ।
17ਤੀਰ ਅੰਦਾਜ਼ਾਂ ਤੋਂ ਬਚਣ ਵਾਲੇ, ਕੇਦਾਰ ਦੇ ਯੋਧੇ ਥੋੜੇ ਹੋਣਗੇ।” ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਬੋਲਿਆ ਹੈ।