ਯਸ਼ਾਯਾਹ 22

ਦਰਸ਼ਣ ਦੀ ਘਾਟੀ ਦੇ ਵਿਰੁੱਧ ਇੱਕ ਭਵਿੱਖਬਾਣੀ: ਤੁਹਾਨੂੰ ਹੁਣ ਕੀ ਪਰੇਸ਼ਾਨੀ ਹੈ, ਤੁਸੀਂ ਜੋ ਸਾਰਿਆਂ ਦੇ ਸਾਰੇ ਕੋਠਿਆਂ ਉੱਤੇ ਚੜ੍ਹ ਗਏ ਹੋ,

Isaiah 22:1 (UKJV) The burden of the valley of vision. What disturbs you now, that you are wholly gone up to the housetops?

1ਦਰਸ਼ਣ ਦੀ ਘਾਟੀ ਦੇ ਵਿਰੁੱਧ ਇੱਕ ਭਵਿੱਖਬਾਣੀ: ਤੁਹਾਨੂੰ ਹੁਣ ਕੀ ਪਰੇਸ਼ਾਨੀ ਹੈ, ਤੁਸੀਂ ਜੋ ਸਾਰਿਆਂ ਦੇ ਸਾਰੇ ਕੋਠਿਆਂ ਉੱਤੇ ਚੜ੍ਹ ਗਏ ਹੋ,

2ਹੇ ਸ਼ੋਰ ਨਾਲ ਭਰੇ ਹੋਏ ਰੌਲ਼ੇ ਵਾਲੇ ਸ਼ਹਿਰ! ਹੇ ਅਨੰਦਮਈ ਨਗਰ! ਤੁਹਾਡੇ ਵੱਢੇ ਨਾ ਤਲਵਾਰ ਨਾਲ ਮਾਰੇ ਗਏ, ਨਾ ਉਹ ਲੜਾਈ ਵਿੱਚ ਮਰੇ।

3ਤੁਹਾਡੇ ਸਾਰੇ ਆਗੂ ਇਕੱਠੇ ਭੱਜ ਗਏ, ਉਹ ਕਮਾਨ ਦੀ ਵਰਤੋਂ ਕੀਤੇ ਬਿਨਾਂ ਫੜੇ ਗਏ ਹਨ। ਤੁਸੀਂ ਸਾਰੇ ਜਿਹੜੇ ਫੜ੍ਹੇ ਗਏ ਸੀ, ਇੱਕਠੇ ਕੈਦੀ ਬਣਾਏ ਗਏ, ਜਦੋਂ ਦੁਸ਼ਮਣ ਅਜੇ ਦੂਰ ਸੀ ਤਾਂ ਭੱਜ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.