8ਯਾਹਵੇਹ ਨੇ ਯਹੂਦਾਹ ਦੀ ਰੱਖਿਆ ਨੂੰ ਖੋਹ ਲਿਆ, ਅਤੇ ਤੁਸੀਂ ਉਸ ਦਿਨ ਜੰਗਲ ਦੇ ਮਹਿਲ ਵਿੱਚ ਹਥਿਆਰਾਂ ਵੱਲ ਵੇਖਿਆ।
9ਤੁਸੀਂ ਵੇਖਿਆ ਕਿ ਦਾਵੀਦ ਦੇ ਸ਼ਹਿਰ ਦੀਆਂ ਕੰਧਾਂ ਬਹੁਤ ਥਾਵਾਂ ਤੋਂ ਟੁੱਟ ਗਈਆਂ ਸਨ, ਤੁਸੀਂ ਹੇਠਲੇ ਤਲਾਬ ਵਿੱਚ ਪਾਣੀ ਇਕੱਠਾ ਕੀਤਾ ਹੈ।
10ਤੁਸੀਂ ਯੇਰੂਸ਼ਲੇਮ ਵਿੱਚ ਇਮਾਰਤਾਂ ਦੀ ਗਿਣਤੀ ਕੀਤੀ ਅਤੇ ਕੰਧ ਨੂੰ ਮਜ਼ਬੂਤ ਕਰਨ ਲਈ ਘਰਾਂ ਨੂੰ ਢਾਹ ਦਿੱਤਾ।
11ਤੁਸੀਂ ਦੋ ਕੰਧਾਂ ਦੇ ਵਿਚਕਾਰ ਪੁਰਾਣੇ ਤਲਾਬ ਦੇ ਪਾਣੀ ਲਈ ਇੱਕ ਹੌਦ ਬਣਾਇਆ, ਪਰ ਤੁਸੀਂ ਉਸ ਨੂੰ ਬਣਾਉਣ ਵਾਲੇ ਵੱਲ ਨਹੀਂ ਦੇਖਿਆ, ਜਾਂ ਤੁਸੀਂ ਉਸ ਦੀ ਪਰਵਾਹ ਨਹੀਂ ਕੀਤੀ ਜਿਸ ਨੇ ਇਸ ਦੀ ਯੋਜਨਾ ਬਹੁਤ ਪਹਿਲਾਂ ਬਣਾਈ ਸੀ।
12ਉਸ ਦਿਨ ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ ਨੇ ਤੁਹਾਨੂੰ ਰੋਣ ਅਤੇ ਵਿਰਲਾਪ ਕਰਨ ਲਈ, ਸਿਰ ਮੁਨਾਉਣ ਅਤੇ ਤੱਪੜ ਪਾਉਣ ਲਈ ਬੁਲਾਇਆ ਸੀ।