ਯਸ਼ਾਯਾਹ 22

ਤੁਸੀਂ ਦੋ ਕੰਧਾਂ ਦੇ ਵਿਚਕਾਰ ਪੁਰਾਣੇ ਤਲਾਬ ਦੇ ਪਾਣੀ ਲਈ ਇੱਕ ਹੌਦ ਬਣਾਇਆ, ਪਰ ਤੁਸੀਂ ਉਸ ਨੂੰ ਬਣਾਉਣ ਵਾਲੇ ਵੱਲ ਨਹੀਂ ਦੇਖਿਆ, ਜਾਂ ਤੁਸੀਂ ਉਸ ਦੀ ਪਰਵਾਹ ਨਹੀਂ ਕੀਤੀ ਜਿਸ ਨੇ ਇਸ ਦੀ ਯੋਜਨਾ ਬਹੁਤ ਪਹਿਲਾਂ ਬਣਾਈ ਸੀ।

Isaiah 22:11 (UKJV) All of you made also a ditch between the two walls for the water of the old pool: but all of you have not looked unto the maker thereof, neither had respect unto him that fashioned it long ago.

9ਤੁਸੀਂ ਵੇਖਿਆ ਕਿ ਦਾਵੀਦ ਦੇ ਸ਼ਹਿਰ ਦੀਆਂ ਕੰਧਾਂ ਬਹੁਤ ਥਾਵਾਂ ਤੋਂ ਟੁੱਟ ਗਈਆਂ ਸਨ, ਤੁਸੀਂ ਹੇਠਲੇ ਤਲਾਬ ਵਿੱਚ ਪਾਣੀ ਇਕੱਠਾ ਕੀਤਾ ਹੈ।

10ਤੁਸੀਂ ਯੇਰੂਸ਼ਲੇਮ ਵਿੱਚ ਇਮਾਰਤਾਂ ਦੀ ਗਿਣਤੀ ਕੀਤੀ ਅਤੇ ਕੰਧ ਨੂੰ ਮਜ਼ਬੂਤ ਕਰਨ ਲਈ ਘਰਾਂ ਨੂੰ ਢਾਹ ਦਿੱਤਾ।

11ਤੁਸੀਂ ਦੋ ਕੰਧਾਂ ਦੇ ਵਿਚਕਾਰ ਪੁਰਾਣੇ ਤਲਾਬ ਦੇ ਪਾਣੀ ਲਈ ਇੱਕ ਹੌਦ ਬਣਾਇਆ, ਪਰ ਤੁਸੀਂ ਉਸ ਨੂੰ ਬਣਾਉਣ ਵਾਲੇ ਵੱਲ ਨਹੀਂ ਦੇਖਿਆ, ਜਾਂ ਤੁਸੀਂ ਉਸ ਦੀ ਪਰਵਾਹ ਨਹੀਂ ਕੀਤੀ ਜਿਸ ਨੇ ਇਸ ਦੀ ਯੋਜਨਾ ਬਹੁਤ ਪਹਿਲਾਂ ਬਣਾਈ ਸੀ।

12ਉਸ ਦਿਨ ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ ਨੇ ਤੁਹਾਨੂੰ ਰੋਣ ਅਤੇ ਵਿਰਲਾਪ ਕਰਨ ਲਈ, ਸਿਰ ਮੁਨਾਉਣ ਅਤੇ ਤੱਪੜ ਪਾਉਣ ਲਈ ਬੁਲਾਇਆ ਸੀ।

13ਪਰ ਵੇਖੋ, ਖੁਸ਼ੀ ਅਤੇ ਅਨੰਦ ਮਨਾਇਆ ਗਿਆ, ਪਸ਼ੂਆਂ ਦਾ ਵੱਢਿਆ ਅਤੇ ਭੇਡਾਂ ਨੂੰ ਕੱਟਿਆ ਗਿਆ, ਮਾਸ ਖਾ ਕੇ ਅਤੇ ਦਾਖਰਸ ਪੀ ਕੇ! ਕਿਹਾ ਜਾ ਰਿਹਾ ਸੀ, “ਆਓ ਅਸੀਂ ਖਾਈਏ ਅਤੇ ਪੀਈਏ, ਕਿਉਂ ਜੋ ਕੱਲ ਨੂੰ ਤਾਂ ਅਸੀਂ ਮਰਨਾ ਹੀ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.