ਯਸ਼ਾਯਾਹ 22

ਤੁਸੀਂ ਵੇਖਿਆ ਕਿ ਦਾਵੀਦ ਦੇ ਸ਼ਹਿਰ ਦੀਆਂ ਕੰਧਾਂ ਬਹੁਤ ਥਾਵਾਂ ਤੋਂ ਟੁੱਟ ਗਈਆਂ ਸਨ, ਤੁਸੀਂ ਹੇਠਲੇ ਤਲਾਬ ਵਿੱਚ ਪਾਣੀ ਇਕੱਠਾ ਕੀਤਾ ਹੈ।

Isaiah 22:9 (UKJV) All of you have seen also the breaches of the city of David, that they are many: and all of you gathered together the waters of the lower pool.

7ਤੁਹਾਡੀਆਂ ਸਭ ਤੋਂ ਚੰਗੀਆਂ ਵਾਦੀਆਂ ਰਥਾਂ ਨਾਲ ਭਰੀਆਂ ਹੋਈਆਂ ਹਨ, ਅਤੇ ਘੋੜਸਵਾਰ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਤਾਇਨਾਤ ਹਨ।

8ਯਾਹਵੇਹ ਨੇ ਯਹੂਦਾਹ ਦੀ ਰੱਖਿਆ ਨੂੰ ਖੋਹ ਲਿਆ, ਅਤੇ ਤੁਸੀਂ ਉਸ ਦਿਨ ਜੰਗਲ ਦੇ ਮਹਿਲ ਵਿੱਚ ਹਥਿਆਰਾਂ ਵੱਲ ਵੇਖਿਆ।

9ਤੁਸੀਂ ਵੇਖਿਆ ਕਿ ਦਾਵੀਦ ਦੇ ਸ਼ਹਿਰ ਦੀਆਂ ਕੰਧਾਂ ਬਹੁਤ ਥਾਵਾਂ ਤੋਂ ਟੁੱਟ ਗਈਆਂ ਸਨ, ਤੁਸੀਂ ਹੇਠਲੇ ਤਲਾਬ ਵਿੱਚ ਪਾਣੀ ਇਕੱਠਾ ਕੀਤਾ ਹੈ।

10ਤੁਸੀਂ ਯੇਰੂਸ਼ਲੇਮ ਵਿੱਚ ਇਮਾਰਤਾਂ ਦੀ ਗਿਣਤੀ ਕੀਤੀ ਅਤੇ ਕੰਧ ਨੂੰ ਮਜ਼ਬੂਤ ਕਰਨ ਲਈ ਘਰਾਂ ਨੂੰ ਢਾਹ ਦਿੱਤਾ।

11ਤੁਸੀਂ ਦੋ ਕੰਧਾਂ ਦੇ ਵਿਚਕਾਰ ਪੁਰਾਣੇ ਤਲਾਬ ਦੇ ਪਾਣੀ ਲਈ ਇੱਕ ਹੌਦ ਬਣਾਇਆ, ਪਰ ਤੁਸੀਂ ਉਸ ਨੂੰ ਬਣਾਉਣ ਵਾਲੇ ਵੱਲ ਨਹੀਂ ਦੇਖਿਆ, ਜਾਂ ਤੁਸੀਂ ਉਸ ਦੀ ਪਰਵਾਹ ਨਹੀਂ ਕੀਤੀ ਜਿਸ ਨੇ ਇਸ ਦੀ ਯੋਜਨਾ ਬਹੁਤ ਪਹਿਲਾਂ ਬਣਾਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.