5ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ ਦਾ ਠਹਿਰਾਇਆ ਹੋਇਆ ਇੱਕ ਦਿਨ ਹੈ, ਦਰਸ਼ਣ ਵਾਲੀ ਘਾਟੀ ਵਿੱਚ ਰੌਲ਼ੇ ਅਤੇ ਲਤਾੜਨ ਅਤੇ ਗੜਬੜ ਦਾ ਦਿਨ, ਕੰਧਾਂ ਦਾ ਢੱਠਣਾ ਅਤੇ ਰੌਲ਼ਾ ਪਹਾੜਾਂ ਤੱਕ ਪਹੁੰਚਿਆ।
6ਏਲਾਮ ਆਪਣੇ ਰਥਾਂ, ਅਤੇ ਘੋੜਿਆਂ ਨਾਲ ਤਰਕਸ਼ ਚੁੱਕਦੀ ਹੈ, ਕੀਰ ਢਾਲ਼ ਨੂੰ ਖੋਲ੍ਹਦਾ ਹੈ।
7ਤੁਹਾਡੀਆਂ ਸਭ ਤੋਂ ਚੰਗੀਆਂ ਵਾਦੀਆਂ ਰਥਾਂ ਨਾਲ ਭਰੀਆਂ ਹੋਈਆਂ ਹਨ, ਅਤੇ ਘੋੜਸਵਾਰ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਤਾਇਨਾਤ ਹਨ।
8ਯਾਹਵੇਹ ਨੇ ਯਹੂਦਾਹ ਦੀ ਰੱਖਿਆ ਨੂੰ ਖੋਹ ਲਿਆ, ਅਤੇ ਤੁਸੀਂ ਉਸ ਦਿਨ ਜੰਗਲ ਦੇ ਮਹਿਲ ਵਿੱਚ ਹਥਿਆਰਾਂ ਵੱਲ ਵੇਖਿਆ।
9ਤੁਸੀਂ ਵੇਖਿਆ ਕਿ ਦਾਵੀਦ ਦੇ ਸ਼ਹਿਰ ਦੀਆਂ ਕੰਧਾਂ ਬਹੁਤ ਥਾਵਾਂ ਤੋਂ ਟੁੱਟ ਗਈਆਂ ਸਨ, ਤੁਸੀਂ ਹੇਠਲੇ ਤਲਾਬ ਵਿੱਚ ਪਾਣੀ ਇਕੱਠਾ ਕੀਤਾ ਹੈ।