19ਮੈਂ ਤੁਹਾਨੂੰ ਤੁਹਾਡੇ ਅਹੁਦੇ ਤੋਂ ਹਟਾ ਦਿਆਂਗਾ, ਅਤੇ ਤੁਹਾਨੂੰ ਆਪਣੇ ਸਥਾਨ ਤੋਂ ਹਟਾ ਦਿੱਤਾ ਜਾਵੇਗਾ।
20“ਉਸ ਦਿਨ ਮੈਂ ਆਪਣੇ ਸੇਵਕ ਹਿਲਕੀਯਾਹ ਦੇ ਪੁੱਤਰ ਅਲਯਾਕੀਮ ਨੂੰ ਬੁਲਾਵਾਂਗਾ।
21ਮੈਂ ਉਹ ਨੂੰ ਤੇਰਾ ਚੋਗਾ ਪਹਿਨਾਵਾਂਗਾ ਅਤੇ ਉਹ ਦੇ ਦੁਆਲੇ ਆਪਣੀ ਡੋਰੀ ਬੰਨ੍ਹਾਂਗਾ ਅਤੇ ਤੇਰਾ ਅਧਿਕਾਰ ਉਹ ਦੇ ਹਵਾਲੇ ਕਰ ਦਿਆਂਗਾ। ਉਹ ਯੇਰੂਸ਼ਲੇਮ ਅਤੇ ਯਹੂਦਾਹ ਦੇ ਲੋਕਾਂ ਲਈ ਪਿਤਾ ਹੋਵੇਗਾ।
22ਮੈਂ ਦਾਵੀਦ ਦੇ ਘਰ ਦੀ ਚਾਬੀ ਉਹ ਦੇ ਮੋਢੇ ਉੱਤੇ ਰੱਖਾਂਗਾ। ਜੋ ਉਹ ਖੋਲ੍ਹੇਗਾ, ਕੋਈ ਬੰਦ ਨਾ ਕਰ ਸਕੇਗਾ ਅਤੇ ਜੋ ਉਹ ਬੰਦ ਕਰੇਗਾ, ਕੋਈ ਖੋਲ੍ਹ ਨਾ ਸਕੇਗਾ।
23ਮੈਂ ਉਸ ਨੂੰ ਇੱਕ ਖੰਭੇ ਵਾਂਗ ਇੱਕ ਪੱਕੇ ਸਥਾਨ ਵਿੱਚ ਚਲਾ ਦਿਆਂਗਾ; ਉਹ ਆਪਣੇ ਪਿਤਾ ਦੇ ਘਰਾਣੇ ਲਈ ਇੱਕ ਤੇਜਵਾਨ ਸਿੰਘਾਸਣ ਹੋਵੇਗਾ।