ਯਸ਼ਾਯਾਹ 22

ਇਸ ਲਈ ਮੈਂ ਆਖਿਆ, “ਮੇਰੇ ਕੋਲੋਂ ਹਟ ਜਾਹ। ਮੈ ਫੁੱਟ-ਫੁੱਟ ਕੇ ਰੋਵਾਂਗਾ। ਮੇਰੇ ਲੋਕਾਂ ਦੀ ਤਬਾਹੀ ਉੱਤੇ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਨਾ ਕਰੋ।”

Isaiah 22:4 (UKJV) Therefore said I, Look away from me; I will weep bitterly, labour not to comfort me, because of the spoiling of the daughter of my people.

2ਹੇ ਸ਼ੋਰ ਨਾਲ ਭਰੇ ਹੋਏ ਰੌਲ਼ੇ ਵਾਲੇ ਸ਼ਹਿਰ! ਹੇ ਅਨੰਦਮਈ ਨਗਰ! ਤੁਹਾਡੇ ਵੱਢੇ ਨਾ ਤਲਵਾਰ ਨਾਲ ਮਾਰੇ ਗਏ, ਨਾ ਉਹ ਲੜਾਈ ਵਿੱਚ ਮਰੇ।

3ਤੁਹਾਡੇ ਸਾਰੇ ਆਗੂ ਇਕੱਠੇ ਭੱਜ ਗਏ, ਉਹ ਕਮਾਨ ਦੀ ਵਰਤੋਂ ਕੀਤੇ ਬਿਨਾਂ ਫੜੇ ਗਏ ਹਨ। ਤੁਸੀਂ ਸਾਰੇ ਜਿਹੜੇ ਫੜ੍ਹੇ ਗਏ ਸੀ, ਇੱਕਠੇ ਕੈਦੀ ਬਣਾਏ ਗਏ, ਜਦੋਂ ਦੁਸ਼ਮਣ ਅਜੇ ਦੂਰ ਸੀ ਤਾਂ ਭੱਜ ਗਏ।

4ਇਸ ਲਈ ਮੈਂ ਆਖਿਆ, “ਮੇਰੇ ਕੋਲੋਂ ਹਟ ਜਾਹ। ਮੈ ਫੁੱਟ-ਫੁੱਟ ਕੇ ਰੋਵਾਂਗਾ। ਮੇਰੇ ਲੋਕਾਂ ਦੀ ਤਬਾਹੀ ਉੱਤੇ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਨਾ ਕਰੋ।”

5ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ ਦਾ ਠਹਿਰਾਇਆ ਹੋਇਆ ਇੱਕ ਦਿਨ ਹੈ, ਦਰਸ਼ਣ ਵਾਲੀ ਘਾਟੀ ਵਿੱਚ ਰੌਲ਼ੇ ਅਤੇ ਲਤਾੜਨ ਅਤੇ ਗੜਬੜ ਦਾ ਦਿਨ, ਕੰਧਾਂ ਦਾ ਢੱਠਣਾ ਅਤੇ ਰੌਲ਼ਾ ਪਹਾੜਾਂ ਤੱਕ ਪਹੁੰਚਿਆ।

6ਏਲਾਮ ਆਪਣੇ ਰਥਾਂ, ਅਤੇ ਘੋੜਿਆਂ ਨਾਲ ਤਰਕਸ਼ ਚੁੱਕਦੀ ਹੈ, ਕੀਰ ਢਾਲ਼ ਨੂੰ ਖੋਲ੍ਹਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.