ਯਸ਼ਾਯਾਹ 23

ਕਸਦੀਆਂ ਦੇ ਦੇਸ ਵੱਲ ਵੇਖੋ, ਇਸ ਪਰਜਾ ਦਾ ਹੁਣ ਕੋਈ ਲੇਖਾ ਨਹੀਂ ਹੈ! ਅੱਸ਼ੂਰੀਆਂ ਨੇ ਇਸ ਨੂੰ ਜੰਗਲੀ ਜਾਨਵਰਾਂ ਲਈ ਜਗ੍ਹਾ ਬਣਾ ਦਿੱਤਾ ਹੈ; ਉਨ੍ਹਾਂ ਨੇ ਆਪਣੇ ਘੇਰੇ ਵਾਲੇ ਬੁਰਜਾਂ ਨੂੰ ਖੜਾ ਕੀਤਾ, ਉਨ੍ਹਾਂ ਨੇ ਉਸ ਦੇ ਕਿਲ੍ਹੇ ਨੂੰ ਨੰਗਾ ਕਰ ਦਿੱਤਾ ਅਤੇ ਉਸ ਨੂੰ ਖੰਡਰ ਬਣਾ ਦਿੱਤਾ।

Isaiah 23:13 (UKJV) Behold the land of the Chaldeans; this people was not, till the Assyrian founded it for them that dwell in the wilderness: they set up the towers thereof, they raised up the palaces thereof; and he brought it to ruin.

11ਯਾਹਵੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ ਹੈ ਅਤੇ ਉਸ ਦੇ ਰਾਜਾਂ ਨੂੰ ਹਿਲਾਇਆ ਹੈ। ਉਸ ਨੇ ਕਨਾਨ ਦੇ ਬਾਰੇ ਹੁਕਮ ਦਿੱਤਾ ਹੈ ਕਿ ਉਹ ਦੇ ਕਿਲ੍ਹੇ ਨਸ਼ਟ ਕੀਤੇ ਜਾਣ।

12ਉਸ ਨੇ ਆਖਿਆ, ਹੇ ਸੀਦੋਨ ਦੀ ਦੁਖਿਆਰੀਏ ਕੁਆਰੀਏ ਧੀਏ! ਤੂੰ ਫੇਰ ਕਦੇ ਖੁਸ਼ ਨਾ ਹੋਵੇਂਗੀ, ਉੱਠ ਕਿੱਤੀਮ ਨੂੰ ਲੰਘ ਜਾ! ਪਰ ਉੱਥੇ ਵੀ ਤੇਰੇ ਲਈ ਅਰਾਮ ਨਹੀਂ ਹੋਵੇਗਾ।

13ਕਸਦੀਆਂ ਦੇ ਦੇਸ ਵੱਲ ਵੇਖੋ, ਇਸ ਪਰਜਾ ਦਾ ਹੁਣ ਕੋਈ ਲੇਖਾ ਨਹੀਂ ਹੈ! ਅੱਸ਼ੂਰੀਆਂ ਨੇ ਇਸ ਨੂੰ ਜੰਗਲੀ ਜਾਨਵਰਾਂ ਲਈ ਜਗ੍ਹਾ ਬਣਾ ਦਿੱਤਾ ਹੈ; ਉਨ੍ਹਾਂ ਨੇ ਆਪਣੇ ਘੇਰੇ ਵਾਲੇ ਬੁਰਜਾਂ ਨੂੰ ਖੜਾ ਕੀਤਾ, ਉਨ੍ਹਾਂ ਨੇ ਉਸ ਦੇ ਕਿਲ੍ਹੇ ਨੂੰ ਨੰਗਾ ਕਰ ਦਿੱਤਾ ਅਤੇ ਉਸ ਨੂੰ ਖੰਡਰ ਬਣਾ ਦਿੱਤਾ।

14ਹੇ ਤਰਸ਼ੀਸ਼ ਦੇ ਜਹਾਜ਼ੋ, ਰੋਵੋ। ਤੇਰਾ ਗੜ੍ਹ ਤਬਾਹ ਹੋ ਗਿਆ ਹੈ!

15ਉਸ ਦਿਨ ਅਜਿਹਾ ਹੋਵੇਗਾ ਕਿ ਇੱਕ ਰਾਜੇ ਦੇ ਦਿਨਾਂ ਵਾਂਗੂੰ, ਸੂਰ ਸੱਤਰ ਸਾਲਾਂ ਲਈ ਵਿਸਾਰਿਆ ਜਾਵੇਗਾ। ਸੱਤਰ ਸਾਲਾਂ ਦੇ ਅੰਤ ਵਿੱਚ ਸੂਰ ਲਈ ਵੇਸਵਾ ਦੇ ਗੀਤ ਵਾਂਗੂੰ ਹੋਵੇਗਾ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.