13ਕਸਦੀਆਂ ਦੇ ਦੇਸ ਵੱਲ ਵੇਖੋ, ਇਸ ਪਰਜਾ ਦਾ ਹੁਣ ਕੋਈ ਲੇਖਾ ਨਹੀਂ ਹੈ! ਅੱਸ਼ੂਰੀਆਂ ਨੇ ਇਸ ਨੂੰ ਜੰਗਲੀ ਜਾਨਵਰਾਂ ਲਈ ਜਗ੍ਹਾ ਬਣਾ ਦਿੱਤਾ ਹੈ; ਉਨ੍ਹਾਂ ਨੇ ਆਪਣੇ ਘੇਰੇ ਵਾਲੇ ਬੁਰਜਾਂ ਨੂੰ ਖੜਾ ਕੀਤਾ, ਉਨ੍ਹਾਂ ਨੇ ਉਸ ਦੇ ਕਿਲ੍ਹੇ ਨੂੰ ਨੰਗਾ ਕਰ ਦਿੱਤਾ ਅਤੇ ਉਸ ਨੂੰ ਖੰਡਰ ਬਣਾ ਦਿੱਤਾ।
14ਹੇ ਤਰਸ਼ੀਸ਼ ਦੇ ਜਹਾਜ਼ੋ, ਰੋਵੋ। ਤੇਰਾ ਗੜ੍ਹ ਤਬਾਹ ਹੋ ਗਿਆ ਹੈ!
15ਉਸ ਦਿਨ ਅਜਿਹਾ ਹੋਵੇਗਾ ਕਿ ਇੱਕ ਰਾਜੇ ਦੇ ਦਿਨਾਂ ਵਾਂਗੂੰ, ਸੂਰ ਸੱਤਰ ਸਾਲਾਂ ਲਈ ਵਿਸਾਰਿਆ ਜਾਵੇਗਾ। ਸੱਤਰ ਸਾਲਾਂ ਦੇ ਅੰਤ ਵਿੱਚ ਸੂਰ ਲਈ ਵੇਸਵਾ ਦੇ ਗੀਤ ਵਾਂਗੂੰ ਹੋਵੇਗਾ:
16“ਹੇ ਵਿਸਰੀ ਹੋਈ ਵੇਸਵਾ, ਬਰਬਤ ਲੈ, ਸ਼ਹਿਰ ਵਿੱਚ ਫਿਰ! ਸੁਰੀਲੇ ਸੁਰ ਚੁੱਕ, ਬਹੁਤੇ ਗੀਤ ਗਾ, ਤਾਂ ਜੋ ਤੂੰ ਯਾਦ ਕੀਤੀ ਜਾਵੇਂ।”
17ਸੱਤਰ ਸਾਲਾਂ ਦੇ ਅੰਤ ਵਿੱਚ, ਯਾਹਵੇਹ ਸੂਰ ਨਾਲ ਨਜਿੱਠੇਗਾ। ਉਹ ਆਪਣੀ ਲਾਹੇਵੰਦ ਵੇਸਵਾਗਮਨੀ ਵੱਲ ਵਾਪਸ ਆ ਜਾਵੇਗੀ ਅਤੇ ਧਰਤੀ ਦੇ ਚਿਹਰੇ ਉੱਤੇ ਸਾਰੇ ਰਾਜਾਂ ਨਾਲ ਆਪਣਾ ਵਪਾਰ ਕਰੇਗੀ।