ਯਸ਼ਾਯਾਹ 23

ਸੱਤਰ ਸਾਲਾਂ ਦੇ ਅੰਤ ਵਿੱਚ, ਯਾਹਵੇਹ ਸੂਰ ਨਾਲ ਨਜਿੱਠੇਗਾ। ਉਹ ਆਪਣੀ ਲਾਹੇਵੰਦ ਵੇਸਵਾਗਮਨੀ ਵੱਲ ਵਾਪਸ ਆ ਜਾਵੇਗੀ ਅਤੇ ਧਰਤੀ ਦੇ ਚਿਹਰੇ ਉੱਤੇ ਸਾਰੇ ਰਾਜਾਂ ਨਾਲ ਆਪਣਾ ਵਪਾਰ ਕਰੇਗੀ।

Isaiah 23:17 (UKJV) And it shall come to pass after the end of seventy years, that the LORD will visit Tyre, and she shall turn to her hire, and shall commit fornication with all the kingdoms of the world upon the face of the earth.

15ਉਸ ਦਿਨ ਅਜਿਹਾ ਹੋਵੇਗਾ ਕਿ ਇੱਕ ਰਾਜੇ ਦੇ ਦਿਨਾਂ ਵਾਂਗੂੰ, ਸੂਰ ਸੱਤਰ ਸਾਲਾਂ ਲਈ ਵਿਸਾਰਿਆ ਜਾਵੇਗਾ। ਸੱਤਰ ਸਾਲਾਂ ਦੇ ਅੰਤ ਵਿੱਚ ਸੂਰ ਲਈ ਵੇਸਵਾ ਦੇ ਗੀਤ ਵਾਂਗੂੰ ਹੋਵੇਗਾ:

16“ਹੇ ਵਿਸਰੀ ਹੋਈ ਵੇਸਵਾ, ਬਰਬਤ ਲੈ, ਸ਼ਹਿਰ ਵਿੱਚ ਫਿਰ! ਸੁਰੀਲੇ ਸੁਰ ਚੁੱਕ, ਬਹੁਤੇ ਗੀਤ ਗਾ, ਤਾਂ ਜੋ ਤੂੰ ਯਾਦ ਕੀਤੀ ਜਾਵੇਂ।”

17ਸੱਤਰ ਸਾਲਾਂ ਦੇ ਅੰਤ ਵਿੱਚ, ਯਾਹਵੇਹ ਸੂਰ ਨਾਲ ਨਜਿੱਠੇਗਾ। ਉਹ ਆਪਣੀ ਲਾਹੇਵੰਦ ਵੇਸਵਾਗਮਨੀ ਵੱਲ ਵਾਪਸ ਆ ਜਾਵੇਗੀ ਅਤੇ ਧਰਤੀ ਦੇ ਚਿਹਰੇ ਉੱਤੇ ਸਾਰੇ ਰਾਜਾਂ ਨਾਲ ਆਪਣਾ ਵਪਾਰ ਕਰੇਗੀ।

18ਉਸ ਦਾ ਲਾਭ ਅਤੇ ਉਸ ਦੀ ਕਮਾਈ ਯਾਹਵੇਹ ਲਈ ਵੱਖਰੀ ਕੀਤੀ ਜਾਵੇਗੀ। ਨਾ ਉਹ ਭੰਡਾਰ ਵਿੱਚ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਸ ਦੀ ਕਮਾਈ ਦਾ ਲਾਭ ਯਾਹਵੇਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗਾ ਤਾਂ ਜੋ ਉਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.