16“ਹੇ ਵਿਸਰੀ ਹੋਈ ਵੇਸਵਾ, ਬਰਬਤ ਲੈ, ਸ਼ਹਿਰ ਵਿੱਚ ਫਿਰ! ਸੁਰੀਲੇ ਸੁਰ ਚੁੱਕ, ਬਹੁਤੇ ਗੀਤ ਗਾ, ਤਾਂ ਜੋ ਤੂੰ ਯਾਦ ਕੀਤੀ ਜਾਵੇਂ।”
17ਸੱਤਰ ਸਾਲਾਂ ਦੇ ਅੰਤ ਵਿੱਚ, ਯਾਹਵੇਹ ਸੂਰ ਨਾਲ ਨਜਿੱਠੇਗਾ। ਉਹ ਆਪਣੀ ਲਾਹੇਵੰਦ ਵੇਸਵਾਗਮਨੀ ਵੱਲ ਵਾਪਸ ਆ ਜਾਵੇਗੀ ਅਤੇ ਧਰਤੀ ਦੇ ਚਿਹਰੇ ਉੱਤੇ ਸਾਰੇ ਰਾਜਾਂ ਨਾਲ ਆਪਣਾ ਵਪਾਰ ਕਰੇਗੀ।
18ਉਸ ਦਾ ਲਾਭ ਅਤੇ ਉਸ ਦੀ ਕਮਾਈ ਯਾਹਵੇਹ ਲਈ ਵੱਖਰੀ ਕੀਤੀ ਜਾਵੇਗੀ। ਨਾ ਉਹ ਭੰਡਾਰ ਵਿੱਚ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਸ ਦੀ ਕਮਾਈ ਦਾ ਲਾਭ ਯਾਹਵੇਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗਾ ਤਾਂ ਜੋ ਉਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ।