1ਵੇਖੋ, ਯਾਹਵੇਹ ਧਰਤੀ ਸੁੰਨੀ ਕਰ ਦੇਵੇਗਾ, ਅਤੇ ਉਹ ਨੂੰ ਵਿਰਾਨ ਕਰੇਗਾ; ਉਹ ਇਸ ਦੇ ਮੂੰਹ ਨੂੰ ਤਬਾਹ ਕਰ ਦੇਵੇਗਾ ਅਤੇ ਇਸ ਦੇ ਵਾਸੀਆਂ ਨੂੰ ਖਿੰਡਾ ਦੇਵੇਗਾ,
2ਜਾਜਕ ਲਈ ਉਹੋ ਜਿਹਾ ਹੋਵੇਗਾ ਜੋ ਲੋਕਾਂ ਲਈ, ਜਿਵੇਂ ਦਾਸ ਤਿਵੇਂ ਉਸ ਦਾ ਮਾਲਕ, ਜਿਵੇਂ ਦਾਸੀ ਤਿਵੇਂ ਉਸ ਦੀ ਮਾਲਕਣ, ਜਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ, ਜਿਵੇਂ ਕਰਜ਼ਾ ਦੇਣ ਵਾਲਾ ਤਿਵੇਂ ਕਰਜ਼ਾ ਲੈਣ ਵਾਲਾ, ਜਿਵੇਂ ਬਿਆਜ ਲੈਣ ਵਾਲਾ ਤਿਵੇਂ ਬਿਆਜ ਦੇਣ ਵਾਲਾ ਹੋਵੇਗਾ।
3ਧਰਤੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ ਅਤੇ ਪੂਰੀ ਤਰ੍ਹਾਂ ਲੁੱਟੀ ਜਾਵੇਗੀ। ਯਾਹਵੇਹ ਨੇ ਇਹ ਸ਼ਬਦ ਬੋਲਿਆ ਹੈ।