ਯਸ਼ਾਯਾਹ 24

ਜਾਜਕ ਲਈ ਉਹੋ ਜਿਹਾ ਹੋਵੇਗਾ ਜੋ ਲੋਕਾਂ ਲਈ, ਜਿਵੇਂ ਦਾਸ ਤਿਵੇਂ ਉਸ ਦਾ ਮਾਲਕ, ਜਿਵੇਂ ਦਾਸੀ ਤਿਵੇਂ ਉਸ ਦੀ ਮਾਲਕਣ, ਜਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ, ਜਿਵੇਂ ਕਰਜ਼ਾ ਦੇਣ ਵਾਲਾ ਤਿਵੇਂ ਕਰਜ਼ਾ ਲੈਣ ਵਾਲਾ, ਜਿਵੇਂ ਬਿਆਜ ਲੈਣ ਵਾਲਾ ਤਿਵੇਂ ਬਿਆਜ ਦੇਣ ਵਾਲਾ ਹੋਵੇਗਾ।

Isaiah 24:2 (UKJV) And it shall be, as with the people, so with the priest; as with the servant, so with his master; as with the maid, so with her mistress; as with the buyer, so with the seller; as with the lender, so with the borrower; as with the taker of interest, so with the giver of interest to him.

1ਵੇਖੋ, ਯਾਹਵੇਹ ਧਰਤੀ ਸੁੰਨੀ ਕਰ ਦੇਵੇਗਾ, ਅਤੇ ਉਹ ਨੂੰ ਵਿਰਾਨ ਕਰੇਗਾ; ਉਹ ਇਸ ਦੇ ਮੂੰਹ ਨੂੰ ਤਬਾਹ ਕਰ ਦੇਵੇਗਾ ਅਤੇ ਇਸ ਦੇ ਵਾਸੀਆਂ ਨੂੰ ਖਿੰਡਾ ਦੇਵੇਗਾ,

2ਜਾਜਕ ਲਈ ਉਹੋ ਜਿਹਾ ਹੋਵੇਗਾ ਜੋ ਲੋਕਾਂ ਲਈ, ਜਿਵੇਂ ਦਾਸ ਤਿਵੇਂ ਉਸ ਦਾ ਮਾਲਕ, ਜਿਵੇਂ ਦਾਸੀ ਤਿਵੇਂ ਉਸ ਦੀ ਮਾਲਕਣ, ਜਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ, ਜਿਵੇਂ ਕਰਜ਼ਾ ਦੇਣ ਵਾਲਾ ਤਿਵੇਂ ਕਰਜ਼ਾ ਲੈਣ ਵਾਲਾ, ਜਿਵੇਂ ਬਿਆਜ ਲੈਣ ਵਾਲਾ ਤਿਵੇਂ ਬਿਆਜ ਦੇਣ ਵਾਲਾ ਹੋਵੇਗਾ।

3ਧਰਤੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ ਅਤੇ ਪੂਰੀ ਤਰ੍ਹਾਂ ਲੁੱਟੀ ਜਾਵੇਗੀ। ਯਾਹਵੇਹ ਨੇ ਇਹ ਸ਼ਬਦ ਬੋਲਿਆ ਹੈ।

4ਧਰਤੀ ਸੁੱਕ ਜਾਂਦੀ ਹੈ ਅਤੇ ਕੁਮਲਾ ਜਾਂਦੀ ਹੈ, ਸੰਸਾਰ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ, ਧਰਤੀ ਦੇ ਨਾਲ ਅਕਾਸ਼ ਵੀ ਢਿੱਲੇ ਪੈ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.