ਯਸ਼ਾਯਾਹ 24

ਧਰਤੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ ਅਤੇ ਪੂਰੀ ਤਰ੍ਹਾਂ ਲੁੱਟੀ ਜਾਵੇਗੀ। ਯਾਹਵੇਹ ਨੇ ਇਹ ਸ਼ਬਦ ਬੋਲਿਆ ਹੈ।

Isaiah 24:3 (UKJV) The land shall be utterly emptied, and utterly spoiled: for the LORD has spoken this word.

1ਵੇਖੋ, ਯਾਹਵੇਹ ਧਰਤੀ ਸੁੰਨੀ ਕਰ ਦੇਵੇਗਾ, ਅਤੇ ਉਹ ਨੂੰ ਵਿਰਾਨ ਕਰੇਗਾ; ਉਹ ਇਸ ਦੇ ਮੂੰਹ ਨੂੰ ਤਬਾਹ ਕਰ ਦੇਵੇਗਾ ਅਤੇ ਇਸ ਦੇ ਵਾਸੀਆਂ ਨੂੰ ਖਿੰਡਾ ਦੇਵੇਗਾ,

2ਜਾਜਕ ਲਈ ਉਹੋ ਜਿਹਾ ਹੋਵੇਗਾ ਜੋ ਲੋਕਾਂ ਲਈ, ਜਿਵੇਂ ਦਾਸ ਤਿਵੇਂ ਉਸ ਦਾ ਮਾਲਕ, ਜਿਵੇਂ ਦਾਸੀ ਤਿਵੇਂ ਉਸ ਦੀ ਮਾਲਕਣ, ਜਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ, ਜਿਵੇਂ ਕਰਜ਼ਾ ਦੇਣ ਵਾਲਾ ਤਿਵੇਂ ਕਰਜ਼ਾ ਲੈਣ ਵਾਲਾ, ਜਿਵੇਂ ਬਿਆਜ ਲੈਣ ਵਾਲਾ ਤਿਵੇਂ ਬਿਆਜ ਦੇਣ ਵਾਲਾ ਹੋਵੇਗਾ।

3ਧਰਤੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ ਅਤੇ ਪੂਰੀ ਤਰ੍ਹਾਂ ਲੁੱਟੀ ਜਾਵੇਗੀ। ਯਾਹਵੇਹ ਨੇ ਇਹ ਸ਼ਬਦ ਬੋਲਿਆ ਹੈ।

4ਧਰਤੀ ਸੁੱਕ ਜਾਂਦੀ ਹੈ ਅਤੇ ਕੁਮਲਾ ਜਾਂਦੀ ਹੈ, ਸੰਸਾਰ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ, ਧਰਤੀ ਦੇ ਨਾਲ ਅਕਾਸ਼ ਵੀ ਢਿੱਲੇ ਪੈ ਜਾਂਦੇ ਹਨ।

5ਧਰਤੀ ਨੂੰ ਉਹ ਦੇ ਲੋਕਾਂ ਨੇ ਪਲੀਤ ਕੀਤਾ ਹੈ। ਉਨ੍ਹਾਂ ਨੇ ਨੇਮਾਂ ਦੀ ਉਲੰਘਣਾ ਕੀਤੀ, ਅਤੇ ਬਿਧੀਆਂ ਨੂੰ ਤੋੜਿਆ ਹੈ ਅਤੇ ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਸੁੱਟਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.