ਯਸ਼ਾਯਾਹ 24

ਧਰਤੀ ਨੂੰ ਉਹ ਦੇ ਲੋਕਾਂ ਨੇ ਪਲੀਤ ਕੀਤਾ ਹੈ। ਉਨ੍ਹਾਂ ਨੇ ਨੇਮਾਂ ਦੀ ਉਲੰਘਣਾ ਕੀਤੀ, ਅਤੇ ਬਿਧੀਆਂ ਨੂੰ ਤੋੜਿਆ ਹੈ ਅਤੇ ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਸੁੱਟਿਆ।

Isaiah 24:5 (UKJV) The earth also is defiled under the inhabitants thereof; because they have transgressed the laws, changed the ordinance, broken the everlasting covenant.

3ਧਰਤੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ ਅਤੇ ਪੂਰੀ ਤਰ੍ਹਾਂ ਲੁੱਟੀ ਜਾਵੇਗੀ। ਯਾਹਵੇਹ ਨੇ ਇਹ ਸ਼ਬਦ ਬੋਲਿਆ ਹੈ।

4ਧਰਤੀ ਸੁੱਕ ਜਾਂਦੀ ਹੈ ਅਤੇ ਕੁਮਲਾ ਜਾਂਦੀ ਹੈ, ਸੰਸਾਰ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ, ਧਰਤੀ ਦੇ ਨਾਲ ਅਕਾਸ਼ ਵੀ ਢਿੱਲੇ ਪੈ ਜਾਂਦੇ ਹਨ।

5ਧਰਤੀ ਨੂੰ ਉਹ ਦੇ ਲੋਕਾਂ ਨੇ ਪਲੀਤ ਕੀਤਾ ਹੈ। ਉਨ੍ਹਾਂ ਨੇ ਨੇਮਾਂ ਦੀ ਉਲੰਘਣਾ ਕੀਤੀ, ਅਤੇ ਬਿਧੀਆਂ ਨੂੰ ਤੋੜਿਆ ਹੈ ਅਤੇ ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਸੁੱਟਿਆ।

6ਇਸ ਲਈ ਇੱਕ ਸਰਾਪ ਧਰਤੀ ਨੂੰ ਖਾ ਜਾਂਦਾ ਹੈ। ਇਸ ਦੇ ਲੋਕਾਂ ਨੂੰ ਆਪਣਾ ਗੁਨਾਹ ਝੱਲਣਾ ਪਵੇਗਾ। ਇਸ ਲਈ ਧਰਤੀ ਦੇ ਵਾਸੀ ਭਸਮ ਹੋਏ, ਅਤੇ ਥੋੜ੍ਹੇ ਜਿਹੇ ਮਨੁੱਖ ਬਾਕੀ ਹਨ।

7ਨਵੀਂ ਦਾਖ਼ਰਸ ਸੁੱਕ ਜਾਂਦੀ ਹੈ ਅਤੇ ਵੇਲ ਕੁਮਲਾ ਜਾਂਦੀ ਹੈ; ਸਾਰੇ ਖੁਸ਼ ਦਿਲ ਹਾਉਂਕੇ ਭਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.