5ਧਰਤੀ ਨੂੰ ਉਹ ਦੇ ਲੋਕਾਂ ਨੇ ਪਲੀਤ ਕੀਤਾ ਹੈ। ਉਨ੍ਹਾਂ ਨੇ ਨੇਮਾਂ ਦੀ ਉਲੰਘਣਾ ਕੀਤੀ, ਅਤੇ ਬਿਧੀਆਂ ਨੂੰ ਤੋੜਿਆ ਹੈ ਅਤੇ ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਸੁੱਟਿਆ।
6ਇਸ ਲਈ ਇੱਕ ਸਰਾਪ ਧਰਤੀ ਨੂੰ ਖਾ ਜਾਂਦਾ ਹੈ। ਇਸ ਦੇ ਲੋਕਾਂ ਨੂੰ ਆਪਣਾ ਗੁਨਾਹ ਝੱਲਣਾ ਪਵੇਗਾ। ਇਸ ਲਈ ਧਰਤੀ ਦੇ ਵਾਸੀ ਭਸਮ ਹੋਏ, ਅਤੇ ਥੋੜ੍ਹੇ ਜਿਹੇ ਮਨੁੱਖ ਬਾਕੀ ਹਨ।
7ਨਵੀਂ ਦਾਖ਼ਰਸ ਸੁੱਕ ਜਾਂਦੀ ਹੈ ਅਤੇ ਵੇਲ ਕੁਮਲਾ ਜਾਂਦੀ ਹੈ; ਸਾਰੇ ਖੁਸ਼ ਦਿਲ ਹਾਉਂਕੇ ਭਰਦੇ ਹਨ।
8ਡੱਫ਼ਾਂ ਦੀ ਖੁਸ਼ੀ ਬੰਦ ਹੋ ਗਈ, ਅਨੰਦ ਕਰਨ ਵਾਲਿਆਂ ਦਾ ਰੌਲ਼ਾ ਮੁੱਕ ਗਿਆ, ਬਰਬਤ ਦੀ ਖੁਸ਼ੀ ਬੰਦ ਹੋ ਗਈ।
9ਉਹ ਦਾਖ਼ਰਸ ਗੀਤ ਦੇ ਨਾਲ ਨਹੀਂ ਪੀਂਦੇ, ਸ਼ਰਾਬ ਉਹ ਦੇ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ।