ਯਸ਼ਾਯਾਹ 24

ਇਸ ਲਈ ਇੱਕ ਸਰਾਪ ਧਰਤੀ ਨੂੰ ਖਾ ਜਾਂਦਾ ਹੈ। ਇਸ ਦੇ ਲੋਕਾਂ ਨੂੰ ਆਪਣਾ ਗੁਨਾਹ ਝੱਲਣਾ ਪਵੇਗਾ। ਇਸ ਲਈ ਧਰਤੀ ਦੇ ਵਾਸੀ ਭਸਮ ਹੋਏ, ਅਤੇ ਥੋੜ੍ਹੇ ਜਿਹੇ ਮਨੁੱਖ ਬਾਕੀ ਹਨ।

Isaiah 24:6 (UKJV) Therefore has the curse devoured the earth, and they that dwell therein are desolate: therefore the inhabitants of the earth are burned, and few men left.

4ਧਰਤੀ ਸੁੱਕ ਜਾਂਦੀ ਹੈ ਅਤੇ ਕੁਮਲਾ ਜਾਂਦੀ ਹੈ, ਸੰਸਾਰ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ, ਧਰਤੀ ਦੇ ਨਾਲ ਅਕਾਸ਼ ਵੀ ਢਿੱਲੇ ਪੈ ਜਾਂਦੇ ਹਨ।

5ਧਰਤੀ ਨੂੰ ਉਹ ਦੇ ਲੋਕਾਂ ਨੇ ਪਲੀਤ ਕੀਤਾ ਹੈ। ਉਨ੍ਹਾਂ ਨੇ ਨੇਮਾਂ ਦੀ ਉਲੰਘਣਾ ਕੀਤੀ, ਅਤੇ ਬਿਧੀਆਂ ਨੂੰ ਤੋੜਿਆ ਹੈ ਅਤੇ ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਸੁੱਟਿਆ।

6ਇਸ ਲਈ ਇੱਕ ਸਰਾਪ ਧਰਤੀ ਨੂੰ ਖਾ ਜਾਂਦਾ ਹੈ। ਇਸ ਦੇ ਲੋਕਾਂ ਨੂੰ ਆਪਣਾ ਗੁਨਾਹ ਝੱਲਣਾ ਪਵੇਗਾ। ਇਸ ਲਈ ਧਰਤੀ ਦੇ ਵਾਸੀ ਭਸਮ ਹੋਏ, ਅਤੇ ਥੋੜ੍ਹੇ ਜਿਹੇ ਮਨੁੱਖ ਬਾਕੀ ਹਨ।

7ਨਵੀਂ ਦਾਖ਼ਰਸ ਸੁੱਕ ਜਾਂਦੀ ਹੈ ਅਤੇ ਵੇਲ ਕੁਮਲਾ ਜਾਂਦੀ ਹੈ; ਸਾਰੇ ਖੁਸ਼ ਦਿਲ ਹਾਉਂਕੇ ਭਰਦੇ ਹਨ।

8ਡੱਫ਼ਾਂ ਦੀ ਖੁਸ਼ੀ ਬੰਦ ਹੋ ਗਈ, ਅਨੰਦ ਕਰਨ ਵਾਲਿਆਂ ਦਾ ਰੌਲ਼ਾ ਮੁੱਕ ਗਿਆ, ਬਰਬਤ ਦੀ ਖੁਸ਼ੀ ਬੰਦ ਹੋ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.