ਯਸ਼ਾਯਾਹ 23

ਹੇ ਤਰਸ਼ੀਸ਼ ਦੇ ਜਹਾਜ਼ੋ, ਰੋਵੋ। ਤੇਰਾ ਗੜ੍ਹ ਤਬਾਹ ਹੋ ਗਿਆ ਹੈ!

Isaiah 23:14 (UKJV) Wail, all of you ships of Tarshish: for your strength is laid waste.

12ਉਸ ਨੇ ਆਖਿਆ, ਹੇ ਸੀਦੋਨ ਦੀ ਦੁਖਿਆਰੀਏ ਕੁਆਰੀਏ ਧੀਏ! ਤੂੰ ਫੇਰ ਕਦੇ ਖੁਸ਼ ਨਾ ਹੋਵੇਂਗੀ, ਉੱਠ ਕਿੱਤੀਮ ਨੂੰ ਲੰਘ ਜਾ! ਪਰ ਉੱਥੇ ਵੀ ਤੇਰੇ ਲਈ ਅਰਾਮ ਨਹੀਂ ਹੋਵੇਗਾ।

13ਕਸਦੀਆਂ ਦੇ ਦੇਸ ਵੱਲ ਵੇਖੋ, ਇਸ ਪਰਜਾ ਦਾ ਹੁਣ ਕੋਈ ਲੇਖਾ ਨਹੀਂ ਹੈ! ਅੱਸ਼ੂਰੀਆਂ ਨੇ ਇਸ ਨੂੰ ਜੰਗਲੀ ਜਾਨਵਰਾਂ ਲਈ ਜਗ੍ਹਾ ਬਣਾ ਦਿੱਤਾ ਹੈ; ਉਨ੍ਹਾਂ ਨੇ ਆਪਣੇ ਘੇਰੇ ਵਾਲੇ ਬੁਰਜਾਂ ਨੂੰ ਖੜਾ ਕੀਤਾ, ਉਨ੍ਹਾਂ ਨੇ ਉਸ ਦੇ ਕਿਲ੍ਹੇ ਨੂੰ ਨੰਗਾ ਕਰ ਦਿੱਤਾ ਅਤੇ ਉਸ ਨੂੰ ਖੰਡਰ ਬਣਾ ਦਿੱਤਾ।

14ਹੇ ਤਰਸ਼ੀਸ਼ ਦੇ ਜਹਾਜ਼ੋ, ਰੋਵੋ। ਤੇਰਾ ਗੜ੍ਹ ਤਬਾਹ ਹੋ ਗਿਆ ਹੈ!

15ਉਸ ਦਿਨ ਅਜਿਹਾ ਹੋਵੇਗਾ ਕਿ ਇੱਕ ਰਾਜੇ ਦੇ ਦਿਨਾਂ ਵਾਂਗੂੰ, ਸੂਰ ਸੱਤਰ ਸਾਲਾਂ ਲਈ ਵਿਸਾਰਿਆ ਜਾਵੇਗਾ। ਸੱਤਰ ਸਾਲਾਂ ਦੇ ਅੰਤ ਵਿੱਚ ਸੂਰ ਲਈ ਵੇਸਵਾ ਦੇ ਗੀਤ ਵਾਂਗੂੰ ਹੋਵੇਗਾ:

16“ਹੇ ਵਿਸਰੀ ਹੋਈ ਵੇਸਵਾ, ਬਰਬਤ ਲੈ, ਸ਼ਹਿਰ ਵਿੱਚ ਫਿਰ! ਸੁਰੀਲੇ ਸੁਰ ਚੁੱਕ, ਬਹੁਤੇ ਗੀਤ ਗਾ, ਤਾਂ ਜੋ ਤੂੰ ਯਾਦ ਕੀਤੀ ਜਾਵੇਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.