20ਧਰਤੀ ਸ਼ਰਾਬੀ ਵਾਂਙੁ ਹਿੱਲਦੀ ਹੈ, ਉਹ ਹਵਾ ਵਿੱਚ ਝੌਂਪੜੀ ਵਾਂਗੂੰ ਹਿੱਲਦੀ ਹੈ। ਇਸ ਦੀ ਬਗਾਵਤ ਦਾ ਦੋਸ਼ ਇਸ ਉੱਤੇ ਇੰਨਾ ਭਾਰਾ ਹੈ ਕਿ ਇਹ ਡਿੱਗਦਾ ਹੈ, ਦੁਬਾਰਾ ਕਦੇ ਵੀ ਉੱਠਣ ਲਈ ਨਹੀਂ।
21ਉਸ ਦਿਨ ਯਾਹਵੇਹ ਉੱਪਰ ਅਕਾਸ਼ ਵਿੱਚ ਸ਼ਕਤੀਆਂ ਨੂੰ ਅਤੇ ਹੇਠਾਂ ਧਰਤੀ ਦੇ ਰਾਜਿਆਂ ਨੂੰ ਸਜ਼ਾ ਦੇਵੇਗਾ।
22ਜਿਵੇਂ ਗੁਲਾਮ ਭੋਹਰੇ ਵਿੱਚ ਇਕੱਠੇ ਕੀਤੇ ਜਾਂਦੇ ਹਨ, ਉਹ ਇਕੱਠੇ ਕੀਤੇ ਜਾਣਗੇ, ਉਹ ਕੈਦ ਵਿੱਚ ਕੈਦ ਕੀਤੇ ਜਾਣਗੇ, ਅਤੇ ਬਹੁਤਿਆਂ ਦਿਨਾਂ ਦੇ ਪਿੱਛੋਂ ਉਹਨਾਂ ਦੀ ਸੁੱਧ ਲਈ ਜਾਵੇਗੀ।
23ਚੰਦ ਘਬਰਾ ਜਾਵੇਗਾ, ਸੂਰਜ ਸ਼ਰਮਿੰਦਾ ਹੋ ਜਾਵੇਗਾ; ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਸੀਯੋਨ ਪਰਬਤ ਉੱਤੇ ਅਤੇ ਯੇਰੂਸ਼ਲੇਮ ਵਿੱਚ, ਅਤੇ ਇਸ ਦੇ ਬਜ਼ੁਰਗਾਂ ਦੇ ਸਾਹਮਣੇ ਬਹੁਤ ਮਹਿਮਾ ਨਾਲ ਰਾਜ ਕਰੇਗਾ।