ਯਸ਼ਾਯਾਹ 25

ਅਤੇ ਮਾਰੂਥਲ ਦੀ ਗਰਮੀ ਵਰਗੇ ਹਨ, ਪਰ ਪ੍ਰਭੂ ਤੂੰ ਪਰਦੇਸੀਆਂ ਦੇ ਰੌਲੇ ਨੂੰ ਚੁੱਪ ਕਰਾਉਂਦਾ ਹੈ; ਜਿਵੇਂ ਬੱਦਲ ਦੇ ਪਰਛਾਵੇਂ ਨਾਲ ਗਰਮੀ ਘੱਟ ਜਾਂਦੀ ਹੈ, ਉਸੇ ਤਰ੍ਹਾਂ ਬੇਰਹਿਮ ਦਾ ਗੀਤ ਸ਼ਾਂਤ ਹੋ ਜਾਂਦਾ ਹੈ।

Isaiah 25:5 (UKJV) You shall bring down the noise of strangers, as the heat in a dry place; even the heat with the shadow of a cloud: the branch of the terrible ones shall be brought low.

3ਇਸ ਲਈ ਤਕੜੇ ਲੋਕ ਤੇਰਾ ਆਦਰ ਕਰਨਗੇ। ਬੇਰਹਿਮ ਕੌਮਾਂ ਦੇ ਸ਼ਹਿਰ ਤੁਹਾਡਾ ਸਤਿਕਾਰ ਕਰਨਗੇ।

4ਤੂੰ ਤਾਂ ਗਰੀਬਾਂ ਦਾ ਸਹਾਰਾ ਬਣਿਆ, ਕੰਗਾਲ ਦੇ ਲਈ ਤੂੰ ਉਮੀਦ ਕਾਇਮ ਕੀਤੀ, ਤੂੰ ਤੂਫਾਨ ਦੇ ਸਮੇਂ ਉਹਨਾਂ ਦੀ ਲਈ ਪਨਾਹ ਬਣਿਆ ਅਤੇ ਗਰਮੀ ਦੇ ਸਮੇਂ ਉਹਨਾਂ ਲਈ ਸਾਯਾ ਬਣਿਆ, ਕਿਉਂਕਿ ਬੇਰਹਿਮ ਲੋਕਾਂ ਦੇ ਜ਼ੁਲਮ ਭਰੇ ਕੰਮ ਕੰਧ ਨਾਲ ਟਕਰਾਉਣ ਵਾਲੇ ਤੂਫ਼ਾਨ ਵਰਗੇ,

5ਅਤੇ ਮਾਰੂਥਲ ਦੀ ਗਰਮੀ ਵਰਗੇ ਹਨ, ਪਰ ਪ੍ਰਭੂ ਤੂੰ ਪਰਦੇਸੀਆਂ ਦੇ ਰੌਲੇ ਨੂੰ ਚੁੱਪ ਕਰਾਉਂਦਾ ਹੈ; ਜਿਵੇਂ ਬੱਦਲ ਦੇ ਪਰਛਾਵੇਂ ਨਾਲ ਗਰਮੀ ਘੱਟ ਜਾਂਦੀ ਹੈ, ਉਸੇ ਤਰ੍ਹਾਂ ਬੇਰਹਿਮ ਦਾ ਗੀਤ ਸ਼ਾਂਤ ਹੋ ਜਾਂਦਾ ਹੈ।

6ਇਸ ਪਹਾੜ ਉੱਤੇ ਸਰਬਸ਼ਕਤੀਮਾਨ ਯਾਹਵੇਹ ਸਾਰੇ ਲੋਕਾਂ ਲਈ ਇੱਕ ਅਮੀਰ ਭੋਜਨ ਦਾ ਤਿਉਹਾਰ ਤਿਆਰ ਕਰੇਗਾ, ਪੁਰਾਣੀ ਦਾਖ਼ਰਸ ਦੀ ਦਾਅਵਤ ਸਭ ਤੋਂ ਵਧੀਆ ਮੀਟ ਅਤੇ ਸਭ ਤੋਂ ਵਧੀਆ ਦਾਖ਼ਰਸ।

7ਅਤੇ ਇਸ ਪਰਬਤ ਤੇ ਉਸ ਪੜਦੇ ਨੂੰ ਨਾਸ ਕਰੇਗਾ, ਉਸ ਪੜਦੇ ਨੂੰ ਜਿਹੜਾ ਸਾਰਿਆਂ ਲੋਕਾਂ ਉੱਤੇ ਪਿਆ ਹੈ, ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.