ਯਸ਼ਾਯਾਹ 25

ਇਸ ਲਈ ਤਕੜੇ ਲੋਕ ਤੇਰਾ ਆਦਰ ਕਰਨਗੇ। ਬੇਰਹਿਮ ਕੌਮਾਂ ਦੇ ਸ਼ਹਿਰ ਤੁਹਾਡਾ ਸਤਿਕਾਰ ਕਰਨਗੇ।

Isaiah 25:3 (UKJV) Therefore shall the strong people glorify you, the city of the terrible nations shall fear you.

1ਯਾਹਵੇਹ, ਤੂੰ ਮੇਰਾ ਪਰਮੇਸ਼ਵਰ ਹੈ; ਮੈਂ ਤੁਹਾਡੀ ਮਹਿਮਾ ਕਰਾਂਗਾ ਅਤੇ ਤੇਰੇ ਨਾਮ ਦੀ ਉਸਤਤ ਕਰਾਂਗਾ, ਕਿਉਂ ਜੋ ਤੁਸੀਂ ਪੂਰੀ ਵਫ਼ਾਦਾਰੀ ਵਿੱਚ ਅਚਰਜ ਕੰਮ ਕੀਤੇ ਹਨ, ਪ੍ਰਾਚੀਨ ਸਮੇਂ ਤੋਂ ਤੇਰੀਆਂ ਯੋਜਨਾਵਾਂ ਵਫ਼ਾਦਾਰੀ ਅਤੇ ਸਚਿਆਈ ਦੀਆਂ ਹਨ!

2ਤੂੰ ਸ਼ਹਿਰ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ, ਗੜ੍ਹ ਵਾਲੇ ਨਗਰ ਨੂੰ ਖੰਡਰ ਬਣਾ ਦਿੱਤਾ ਹੈ, ਪਰਦੇਸੀਆਂ ਦਾ ਗੜ੍ਹ ਹੁਣ ਕੋਈ ਸ਼ਹਿਰ ਨਹੀਂ ਰਹੇਗਾ। ਇਹ ਕਦੇ ਵੀ ਦੁਬਾਰਾ ਨਹੀਂ ਬਣਾਇਆ ਜਾਵੇਗਾ।

3ਇਸ ਲਈ ਤਕੜੇ ਲੋਕ ਤੇਰਾ ਆਦਰ ਕਰਨਗੇ। ਬੇਰਹਿਮ ਕੌਮਾਂ ਦੇ ਸ਼ਹਿਰ ਤੁਹਾਡਾ ਸਤਿਕਾਰ ਕਰਨਗੇ।

4ਤੂੰ ਤਾਂ ਗਰੀਬਾਂ ਦਾ ਸਹਾਰਾ ਬਣਿਆ, ਕੰਗਾਲ ਦੇ ਲਈ ਤੂੰ ਉਮੀਦ ਕਾਇਮ ਕੀਤੀ, ਤੂੰ ਤੂਫਾਨ ਦੇ ਸਮੇਂ ਉਹਨਾਂ ਦੀ ਲਈ ਪਨਾਹ ਬਣਿਆ ਅਤੇ ਗਰਮੀ ਦੇ ਸਮੇਂ ਉਹਨਾਂ ਲਈ ਸਾਯਾ ਬਣਿਆ, ਕਿਉਂਕਿ ਬੇਰਹਿਮ ਲੋਕਾਂ ਦੇ ਜ਼ੁਲਮ ਭਰੇ ਕੰਮ ਕੰਧ ਨਾਲ ਟਕਰਾਉਣ ਵਾਲੇ ਤੂਫ਼ਾਨ ਵਰਗੇ,

5ਅਤੇ ਮਾਰੂਥਲ ਦੀ ਗਰਮੀ ਵਰਗੇ ਹਨ, ਪਰ ਪ੍ਰਭੂ ਤੂੰ ਪਰਦੇਸੀਆਂ ਦੇ ਰੌਲੇ ਨੂੰ ਚੁੱਪ ਕਰਾਉਂਦਾ ਹੈ; ਜਿਵੇਂ ਬੱਦਲ ਦੇ ਪਰਛਾਵੇਂ ਨਾਲ ਗਰਮੀ ਘੱਟ ਜਾਂਦੀ ਹੈ, ਉਸੇ ਤਰ੍ਹਾਂ ਬੇਰਹਿਮ ਦਾ ਗੀਤ ਸ਼ਾਂਤ ਹੋ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.