ਯਸ਼ਾਯਾਹ 25

ਤੂੰ ਸ਼ਹਿਰ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ, ਗੜ੍ਹ ਵਾਲੇ ਨਗਰ ਨੂੰ ਖੰਡਰ ਬਣਾ ਦਿੱਤਾ ਹੈ, ਪਰਦੇਸੀਆਂ ਦਾ ਗੜ੍ਹ ਹੁਣ ਕੋਈ ਸ਼ਹਿਰ ਨਹੀਂ ਰਹੇਗਾ। ਇਹ ਕਦੇ ਵੀ ਦੁਬਾਰਾ ਨਹੀਂ ਬਣਾਇਆ ਜਾਵੇਗਾ।

Isaiah 25:2 (UKJV) For you have made of a city an heap; of a defenced city a ruin: a palace of strangers to be no city; it shall never be built.

1ਯਾਹਵੇਹ, ਤੂੰ ਮੇਰਾ ਪਰਮੇਸ਼ਵਰ ਹੈ; ਮੈਂ ਤੁਹਾਡੀ ਮਹਿਮਾ ਕਰਾਂਗਾ ਅਤੇ ਤੇਰੇ ਨਾਮ ਦੀ ਉਸਤਤ ਕਰਾਂਗਾ, ਕਿਉਂ ਜੋ ਤੁਸੀਂ ਪੂਰੀ ਵਫ਼ਾਦਾਰੀ ਵਿੱਚ ਅਚਰਜ ਕੰਮ ਕੀਤੇ ਹਨ, ਪ੍ਰਾਚੀਨ ਸਮੇਂ ਤੋਂ ਤੇਰੀਆਂ ਯੋਜਨਾਵਾਂ ਵਫ਼ਾਦਾਰੀ ਅਤੇ ਸਚਿਆਈ ਦੀਆਂ ਹਨ!

2ਤੂੰ ਸ਼ਹਿਰ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ, ਗੜ੍ਹ ਵਾਲੇ ਨਗਰ ਨੂੰ ਖੰਡਰ ਬਣਾ ਦਿੱਤਾ ਹੈ, ਪਰਦੇਸੀਆਂ ਦਾ ਗੜ੍ਹ ਹੁਣ ਕੋਈ ਸ਼ਹਿਰ ਨਹੀਂ ਰਹੇਗਾ। ਇਹ ਕਦੇ ਵੀ ਦੁਬਾਰਾ ਨਹੀਂ ਬਣਾਇਆ ਜਾਵੇਗਾ।

3ਇਸ ਲਈ ਤਕੜੇ ਲੋਕ ਤੇਰਾ ਆਦਰ ਕਰਨਗੇ। ਬੇਰਹਿਮ ਕੌਮਾਂ ਦੇ ਸ਼ਹਿਰ ਤੁਹਾਡਾ ਸਤਿਕਾਰ ਕਰਨਗੇ।

4ਤੂੰ ਤਾਂ ਗਰੀਬਾਂ ਦਾ ਸਹਾਰਾ ਬਣਿਆ, ਕੰਗਾਲ ਦੇ ਲਈ ਤੂੰ ਉਮੀਦ ਕਾਇਮ ਕੀਤੀ, ਤੂੰ ਤੂਫਾਨ ਦੇ ਸਮੇਂ ਉਹਨਾਂ ਦੀ ਲਈ ਪਨਾਹ ਬਣਿਆ ਅਤੇ ਗਰਮੀ ਦੇ ਸਮੇਂ ਉਹਨਾਂ ਲਈ ਸਾਯਾ ਬਣਿਆ, ਕਿਉਂਕਿ ਬੇਰਹਿਮ ਲੋਕਾਂ ਦੇ ਜ਼ੁਲਮ ਭਰੇ ਕੰਮ ਕੰਧ ਨਾਲ ਟਕਰਾਉਣ ਵਾਲੇ ਤੂਫ਼ਾਨ ਵਰਗੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.