2ਤੂੰ ਸ਼ਹਿਰ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ, ਗੜ੍ਹ ਵਾਲੇ ਨਗਰ ਨੂੰ ਖੰਡਰ ਬਣਾ ਦਿੱਤਾ ਹੈ, ਪਰਦੇਸੀਆਂ ਦਾ ਗੜ੍ਹ ਹੁਣ ਕੋਈ ਸ਼ਹਿਰ ਨਹੀਂ ਰਹੇਗਾ। ਇਹ ਕਦੇ ਵੀ ਦੁਬਾਰਾ ਨਹੀਂ ਬਣਾਇਆ ਜਾਵੇਗਾ।
3ਇਸ ਲਈ ਤਕੜੇ ਲੋਕ ਤੇਰਾ ਆਦਰ ਕਰਨਗੇ। ਬੇਰਹਿਮ ਕੌਮਾਂ ਦੇ ਸ਼ਹਿਰ ਤੁਹਾਡਾ ਸਤਿਕਾਰ ਕਰਨਗੇ।
4ਤੂੰ ਤਾਂ ਗਰੀਬਾਂ ਦਾ ਸਹਾਰਾ ਬਣਿਆ, ਕੰਗਾਲ ਦੇ ਲਈ ਤੂੰ ਉਮੀਦ ਕਾਇਮ ਕੀਤੀ, ਤੂੰ ਤੂਫਾਨ ਦੇ ਸਮੇਂ ਉਹਨਾਂ ਦੀ ਲਈ ਪਨਾਹ ਬਣਿਆ ਅਤੇ ਗਰਮੀ ਦੇ ਸਮੇਂ ਉਹਨਾਂ ਲਈ ਸਾਯਾ ਬਣਿਆ, ਕਿਉਂਕਿ ਬੇਰਹਿਮ ਲੋਕਾਂ ਦੇ ਜ਼ੁਲਮ ਭਰੇ ਕੰਮ ਕੰਧ ਨਾਲ ਟਕਰਾਉਣ ਵਾਲੇ ਤੂਫ਼ਾਨ ਵਰਗੇ,
5ਅਤੇ ਮਾਰੂਥਲ ਦੀ ਗਰਮੀ ਵਰਗੇ ਹਨ, ਪਰ ਪ੍ਰਭੂ ਤੂੰ ਪਰਦੇਸੀਆਂ ਦੇ ਰੌਲੇ ਨੂੰ ਚੁੱਪ ਕਰਾਉਂਦਾ ਹੈ; ਜਿਵੇਂ ਬੱਦਲ ਦੇ ਪਰਛਾਵੇਂ ਨਾਲ ਗਰਮੀ ਘੱਟ ਜਾਂਦੀ ਹੈ, ਉਸੇ ਤਰ੍ਹਾਂ ਬੇਰਹਿਮ ਦਾ ਗੀਤ ਸ਼ਾਂਤ ਹੋ ਜਾਂਦਾ ਹੈ।
6ਇਸ ਪਹਾੜ ਉੱਤੇ ਸਰਬਸ਼ਕਤੀਮਾਨ ਯਾਹਵੇਹ ਸਾਰੇ ਲੋਕਾਂ ਲਈ ਇੱਕ ਅਮੀਰ ਭੋਜਨ ਦਾ ਤਿਉਹਾਰ ਤਿਆਰ ਕਰੇਗਾ, ਪੁਰਾਣੀ ਦਾਖ਼ਰਸ ਦੀ ਦਾਅਵਤ ਸਭ ਤੋਂ ਵਧੀਆ ਮੀਟ ਅਤੇ ਸਭ ਤੋਂ ਵਧੀਆ ਦਾਖ਼ਰਸ।