1ਉਸ ਦਿਨ ਯਹੂਦਾਹ ਦੀ ਧਰਤੀ ਵਿੱਚ ਇਹ ਗੀਤ ਗਾਇਆ ਜਾਵੇਗਾ: ਸਾਡੇ ਕੋਲ ਇੱਕ ਮਜ਼ਬੂਤ ਸ਼ਹਿਰ ਹੈ; ਉਸ ਦੀਆਂ ਕੰਧਾਂ ਅਤੇ ਸ਼ਹਿਰਪਨਾਹ ਨੂੰ ਯਾਹਵੇਹ ਨੇ ਮੁਕਤੀ ਠਹਿਰਾਇਆ।
2ਦਰਵਾਜ਼ੇ ਖੋਲ੍ਹੋ ਤਾਂ ਜੋ ਧਰਮੀ ਕੌਮ ਪ੍ਰਵੇਸ਼ ਕਰੇ, ਉਹ ਕੌਮ ਜਿਹੜੀ ਨਿਹਚਾ ਰੱਖਦੀ ਹੈ।
3ਜਿਹੜਾ ਤੇਰੇ ਵਿੱਚ ਲਵਲੀਨ ਹੈ, ਉਸ ਦੀ ਯਾਹਵੇਹ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈ, ਇਸ ਲਈ ਕਿ ਉਸ ਦਾ ਭਰੋਸਾ ਤੇਰੇ ਉੱਤੇ ਹੈ।