ਯਸ਼ਾਯਾਹ 26

ਜਿਹੜਾ ਤੇਰੇ ਵਿੱਚ ਲਵਲੀਨ ਹੈ, ਉਸ ਦੀ ਯਾਹਵੇਹ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈ, ਇਸ ਲਈ ਕਿ ਉਸ ਦਾ ਭਰੋਸਾ ਤੇਰੇ ਉੱਤੇ ਹੈ।

Isaiah 26:3 (UKJV) You will keep him in perfect peace, whose mind is stayed on you: because he trusts in you.

1ਉਸ ਦਿਨ ਯਹੂਦਾਹ ਦੀ ਧਰਤੀ ਵਿੱਚ ਇਹ ਗੀਤ ਗਾਇਆ ਜਾਵੇਗਾ: ਸਾਡੇ ਕੋਲ ਇੱਕ ਮਜ਼ਬੂਤ ਸ਼ਹਿਰ ਹੈ; ਉਸ ਦੀਆਂ ਕੰਧਾਂ ਅਤੇ ਸ਼ਹਿਰਪਨਾਹ ਨੂੰ ਯਾਹਵੇਹ ਨੇ ਮੁਕਤੀ ਠਹਿਰਾਇਆ।

2ਦਰਵਾਜ਼ੇ ਖੋਲ੍ਹੋ ਤਾਂ ਜੋ ਧਰਮੀ ਕੌਮ ਪ੍ਰਵੇਸ਼ ਕਰੇ, ਉਹ ਕੌਮ ਜਿਹੜੀ ਨਿਹਚਾ ਰੱਖਦੀ ਹੈ।

3ਜਿਹੜਾ ਤੇਰੇ ਵਿੱਚ ਲਵਲੀਨ ਹੈ, ਉਸ ਦੀ ਯਾਹਵੇਹ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈ, ਇਸ ਲਈ ਕਿ ਉਸ ਦਾ ਭਰੋਸਾ ਤੇਰੇ ਉੱਤੇ ਹੈ।

4ਯਾਹਵੇਹ ਉੱਤੇ ਸਦਾ ਲਈ ਭਰੋਸਾ ਰੱਖੋ, ਕਿਉਂ ਜੋ ਪ੍ਰਭੂ ਯਾਹਵੇਹ ਸਨਾਤਨ ਚੱਟਾਨ ਹੈ।

5ਉਹ ਉੱਚੇ ਰਹਿਣ ਵਾਲਿਆਂ ਨੂੰ ਨੀਵਾਂ ਕਰਦਾ ਹੈ, ਉਹ ਉੱਚੇ ਸ਼ਹਿਰ ਨੂੰ ਨੀਵਾਂ ਝੁਕਾਉਂਦਾ ਹੈ। ਉਹ ਇਸ ਨੂੰ ਜ਼ਮੀਨ ਤੇ ਲੈ ਜਾਂਦਾ ਹੈ ਅਤੇ ਇਸ ਨੂੰ ਮਿੱਟੀ ਵਿੱਚ ਸੁੱਟ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.