ਯਸ਼ਾਯਾਹ 26

ਉਹ ਉੱਚੇ ਰਹਿਣ ਵਾਲਿਆਂ ਨੂੰ ਨੀਵਾਂ ਕਰਦਾ ਹੈ, ਉਹ ਉੱਚੇ ਸ਼ਹਿਰ ਨੂੰ ਨੀਵਾਂ ਝੁਕਾਉਂਦਾ ਹੈ। ਉਹ ਇਸ ਨੂੰ ਜ਼ਮੀਨ ਤੇ ਲੈ ਜਾਂਦਾ ਹੈ ਅਤੇ ਇਸ ਨੂੰ ਮਿੱਟੀ ਵਿੱਚ ਸੁੱਟ ਦਿੰਦਾ ਹੈ।

Isaiah 26:5 (UKJV) For he brings down them that dwell on high; the lofty city, he lays it low; he lays it low, even to the ground; he brings it even to the dust.

3ਜਿਹੜਾ ਤੇਰੇ ਵਿੱਚ ਲਵਲੀਨ ਹੈ, ਉਸ ਦੀ ਯਾਹਵੇਹ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈ, ਇਸ ਲਈ ਕਿ ਉਸ ਦਾ ਭਰੋਸਾ ਤੇਰੇ ਉੱਤੇ ਹੈ।

4ਯਾਹਵੇਹ ਉੱਤੇ ਸਦਾ ਲਈ ਭਰੋਸਾ ਰੱਖੋ, ਕਿਉਂ ਜੋ ਪ੍ਰਭੂ ਯਾਹਵੇਹ ਸਨਾਤਨ ਚੱਟਾਨ ਹੈ।

5ਉਹ ਉੱਚੇ ਰਹਿਣ ਵਾਲਿਆਂ ਨੂੰ ਨੀਵਾਂ ਕਰਦਾ ਹੈ, ਉਹ ਉੱਚੇ ਸ਼ਹਿਰ ਨੂੰ ਨੀਵਾਂ ਝੁਕਾਉਂਦਾ ਹੈ। ਉਹ ਇਸ ਨੂੰ ਜ਼ਮੀਨ ਤੇ ਲੈ ਜਾਂਦਾ ਹੈ ਅਤੇ ਇਸ ਨੂੰ ਮਿੱਟੀ ਵਿੱਚ ਸੁੱਟ ਦਿੰਦਾ ਹੈ।

6ਉਹ ਪੈਰਾਂ ਨਾਲ, ਸਗੋਂ ਮਸਕੀਨਾਂ ਅਤੇ ਗਰੀਬਾਂ ਦੇ ਪੈਰਾਂ ਨਾਲ ਮਿੱਧਿਆ ਜਾਵੇਗਾ।

7ਧਰਮੀ ਦਾ ਰਾਹ ਪੱਧਰਾ ਹੈ, ਤੂੰ ਜੋ ਆਪ ਸਿੱਧਾ ਹੈ ਧਰਮੀ ਦਾ ਰਾਹ ਪੱਧਰਾ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.