1ਹੇ ਅਰੀਏਲ, ਤੇਰੇ ਉੱਤੇ ਹਾਏ ਉਸ ਸ਼ਹਿਰ ਉੱਤੇ ਜਿੱਥੇ ਦਾਵੀਦ ਵੱਸਦਾ ਸੀ! ਸਾਲ ਤੇ ਸਾਲ ਜੋੜੋ ਅਤੇ ਖੁਸ਼ੀ ਦੇ ਤਿਉਹਾਰਾਂ ਨੂੰ ਮਨਾਓ।
2ਫਿਰ ਵੀ ਮੈਂ ਅਰੀਏਲ ਨੂੰ ਘੇਰਾਂਗਾ; ਉਹ ਸੋਗ ਕਰੇਗੀ ਅਤੇ ਵਿਰਲਾਪ ਕਰੇਗੀ, ਉਹ ਮੇਰੇ ਲਈ ਜਗਵੇਦੀ ਦੇ ਚੁੱਲ੍ਹੇ ਵਰਗੀ ਹੋਵੇਗੀ।
3ਮੈਂ ਤੇਰੇ ਵਿਰੁੱਧ ਆਲੇ-ਦੁਆਲੇ ਛਾਉਣੀ ਲਵਾਂਗਾ, ਅਤੇ ਤੇਰੇ ਵਿਰੁੱਧ ਮੋਰਚਾ ਬਣਾ ਕੇ ਘੇਰਾ ਪਾਵਾਂਗਾ। ਅਤੇ ਤੇਰੇ ਵਿਰੁੱਧ ਦਮਦਮਾ ਖੜ੍ਹਾ ਕਰਾਂਗਾ