ਯਸ਼ਾਯਾਹ 29

ਫਿਰ ਵੀ ਮੈਂ ਅਰੀਏਲ ਨੂੰ ਘੇਰਾਂਗਾ; ਉਹ ਸੋਗ ਕਰੇਗੀ ਅਤੇ ਵਿਰਲਾਪ ਕਰੇਗੀ, ਉਹ ਮੇਰੇ ਲਈ ਜਗਵੇਦੀ ਦੇ ਚੁੱਲ੍ਹੇ ਵਰਗੀ ਹੋਵੇਗੀ।

Isaiah 29:2 (UKJV) Yet I will distress Ariel, and there shall be heaviness and sorrow: and it shall be unto me as Ariel.

1ਹੇ ਅਰੀਏਲ, ਤੇਰੇ ਉੱਤੇ ਹਾਏ ਉਸ ਸ਼ਹਿਰ ਉੱਤੇ ਜਿੱਥੇ ਦਾਵੀਦ ਵੱਸਦਾ ਸੀ! ਸਾਲ ਤੇ ਸਾਲ ਜੋੜੋ ਅਤੇ ਖੁਸ਼ੀ ਦੇ ਤਿਉਹਾਰਾਂ ਨੂੰ ਮਨਾਓ।

2ਫਿਰ ਵੀ ਮੈਂ ਅਰੀਏਲ ਨੂੰ ਘੇਰਾਂਗਾ; ਉਹ ਸੋਗ ਕਰੇਗੀ ਅਤੇ ਵਿਰਲਾਪ ਕਰੇਗੀ, ਉਹ ਮੇਰੇ ਲਈ ਜਗਵੇਦੀ ਦੇ ਚੁੱਲ੍ਹੇ ਵਰਗੀ ਹੋਵੇਗੀ।

3ਮੈਂ ਤੇਰੇ ਵਿਰੁੱਧ ਆਲੇ-ਦੁਆਲੇ ਛਾਉਣੀ ਲਵਾਂਗਾ, ਅਤੇ ਤੇਰੇ ਵਿਰੁੱਧ ਮੋਰਚਾ ਬਣਾ ਕੇ ਘੇਰਾ ਪਾਵਾਂਗਾ। ਅਤੇ ਤੇਰੇ ਵਿਰੁੱਧ ਦਮਦਮਾ ਖੜ੍ਹਾ ਕਰਾਂਗਾ

4ਤੂੰ ਧਰਤੀ ਦੀ ਡੂੰਘਿਆਈ ਤੋਂ ਬੋਲੇਂਗਾ, ਤੇਰਾ ਬੋਲ ਖ਼ਾਕ ਦੇ ਹੇਠੋਂ ਆਵੇਗਾ, ਤੇਰੀ ਆਵਾਜ਼ ਧਰਤੀ ਵਿੱਚੋਂ ਪ੍ਰੇਤਾਂ ਵਾਂਗੂੰ ਹੋਵੇਗੀ, ਅਤੇ ਤੇਰਾ ਬੋਲ ਖ਼ਾਕ ਵਿੱਚੋਂ ਘੁਸਰ-ਮੁਸਰ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.