2ਫਿਰ ਵੀ ਮੈਂ ਅਰੀਏਲ ਨੂੰ ਘੇਰਾਂਗਾ; ਉਹ ਸੋਗ ਕਰੇਗੀ ਅਤੇ ਵਿਰਲਾਪ ਕਰੇਗੀ, ਉਹ ਮੇਰੇ ਲਈ ਜਗਵੇਦੀ ਦੇ ਚੁੱਲ੍ਹੇ ਵਰਗੀ ਹੋਵੇਗੀ।
3ਮੈਂ ਤੇਰੇ ਵਿਰੁੱਧ ਆਲੇ-ਦੁਆਲੇ ਛਾਉਣੀ ਲਵਾਂਗਾ, ਅਤੇ ਤੇਰੇ ਵਿਰੁੱਧ ਮੋਰਚਾ ਬਣਾ ਕੇ ਘੇਰਾ ਪਾਵਾਂਗਾ। ਅਤੇ ਤੇਰੇ ਵਿਰੁੱਧ ਦਮਦਮਾ ਖੜ੍ਹਾ ਕਰਾਂਗਾ
4ਤੂੰ ਧਰਤੀ ਦੀ ਡੂੰਘਿਆਈ ਤੋਂ ਬੋਲੇਂਗਾ, ਤੇਰਾ ਬੋਲ ਖ਼ਾਕ ਦੇ ਹੇਠੋਂ ਆਵੇਗਾ, ਤੇਰੀ ਆਵਾਜ਼ ਧਰਤੀ ਵਿੱਚੋਂ ਪ੍ਰੇਤਾਂ ਵਾਂਗੂੰ ਹੋਵੇਗੀ, ਅਤੇ ਤੇਰਾ ਬੋਲ ਖ਼ਾਕ ਵਿੱਚੋਂ ਘੁਸਰ-ਮੁਸਰ ਕਰੇਗਾ।
5ਪਰ ਤੁਹਾਡੇ ਬਹੁਤ ਸਾਰੇ ਵੈਰੀ ਧੂੜ ਵਾਂਗੂੰ ਹੋ ਜਾਣਗੇ, ਬੇਰਹਿਮ ਦਲ ਉੱਡ ਗਏ ਤੂੜੀ ਵਰਗੇ ਹੋ ਜਾਣਗੇ। ਇਹ ਅਚਾਨਕ, ਇੱਕਦਮ ਹੋ ਜਾਵੇਗਾ,
6ਸਰਬਸ਼ਕਤੀਮਾਨ ਯਾਹਵੇਹ ਅਚਾਨਕ ਗਰਜ, ਭੁਚਾਲ ਅਤੇ ਵੱਡੇ ਸ਼ੋਰ ਨਾਲ, ਵਾਵਰੋਲੇ ਅਤੇ ਤੂਫ਼ਾਨ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀਆਂ ਲਾਟਾਂ ਨਾਲ ਆਵੇਗਾ।