ਯਸ਼ਾਯਾਹ 29

ਯਾਹਵੇਹ ਆਖਦਾ ਹੈ, “ਇਹ ਲੋਕ ਆਪਣੇ ਮੂੰਹਾਂ ਤੋਂ ਹੀ ਮੇਰੇ ਨੇੜੇ ਆਉਂਦੇ ਹਨ ਅਤੇ ਆਪਣੇ ਬੁੱਲ੍ਹਾਂ ਤੋਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ। ਉਨ੍ਹਾਂ ਦੀ ਆਰਧਨਾ ਸਿਰਫ ਮਨੁੱਖੀ ਨਿਯਮਾਂ ਤੇ ਅਧਾਰਤ ਹੈ ਜੋ ਉਨ੍ਹਾਂ ਨੂੰ ਸਿਖਾਏ ਗਏ ਹਨ।

Isaiah 29:13 (UKJV) Wherefore the Lord said, Forasmuch as this people draw near me with their mouth, and with their lips do honour me, but have removed their heart far from me, and their fear toward me is taught by the precept of men:

11ਸਾਰਾ ਦਰਸ਼ਣ ਤੁਹਾਡੇ ਲਈ ਉਸ ਮੋਹਰ ਲੱਗੀ ਹੋਈ ਪੁਸਤਕ ਦੀਆਂ ਗੱਲਾਂ ਵਾਂਗੂੰ ਹੈ, ਜਿਹੜੀ ਉਹ ਕਿਸੇ ਪੜ੍ਹੇ ਹੋਏ ਨੂੰ ਇਹ ਆਖ ਕੇ ਦੇਣ ਕਿ ਇਹ ਨੂੰ “ਪੜ੍ਹੋ ਤਾਂ,” ਪਰ ਉਹ ਆਖੇ, “ਮੈਂ ਪੜ੍ਹ ਨਹੀਂ ਸਕਦਾ; ਕਿਉਂ ਜੋ ਉਹ ਨੂੰ ਮੋਹਰ ਲੱਗੀ ਹੋਈ ਹੈ।”

12ਜਾਂ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਪੱਤਰੀ ਦਿਓ ਜੋ ਪੜ੍ਹ ਨਹੀਂ ਸਕਦਾ ਹੈ ਅਤੇ ਕਹੇਗਾ, “ਕਿਰਪਾ ਕਰਕੇ ਇਸਨੂੰ ਪੜ੍ਹੋ,” ਤਾਂ ਉਹ ਜਵਾਬ ਦੇਣਗੇ, “ਮੈਨੂੰ ਪੜ੍ਹਨਾ ਨਹੀਂ ਆਉਂਦਾ।”

13ਯਾਹਵੇਹ ਆਖਦਾ ਹੈ, “ਇਹ ਲੋਕ ਆਪਣੇ ਮੂੰਹਾਂ ਤੋਂ ਹੀ ਮੇਰੇ ਨੇੜੇ ਆਉਂਦੇ ਹਨ ਅਤੇ ਆਪਣੇ ਬੁੱਲ੍ਹਾਂ ਤੋਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ। ਉਨ੍ਹਾਂ ਦੀ ਆਰਧਨਾ ਸਿਰਫ ਮਨੁੱਖੀ ਨਿਯਮਾਂ ਤੇ ਅਧਾਰਤ ਹੈ ਜੋ ਉਨ੍ਹਾਂ ਨੂੰ ਸਿਖਾਏ ਗਏ ਹਨ।

14ਇਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ਼ ਕੰਮ ਕਰਾਂਗਾ, ਅਚਰਜ਼ ਅਤੇ ਅਜੂਬਾ ਕੰਮ, ਅਤੇ ਉਹਨਾਂ ਦੇ ਬੁੱਧਵਾਨਾਂ ਦੀ ਬੁੱਧ ਨਾਸ਼ ਹੋ ਜਾਵੇਗੀ, ਅਤੇ ਉਹਨਾਂ ਦੇ ਸਮਝਦਾਰਾ ਦੀ ਸਮਝ ਲੁਕਾਈ ਜਾਵੇਗੀ।”

15ਹਾਏ ਉਹਨਾਂ ਉੱਤੇ ਜਿਹੜੇ ਆਪਣੀਆਂ ਯੋਜਨਾਵਾਂ ਨੂੰ ਯਾਹਵੇਹ ਤੋਂ ਲੁਕਾਉਣ ਲਈ ਡੂੰਘਾਈ ਵਿੱਚ ਜਾਂਦੇ ਹਨ, ਜੋ ਹਨੇਰੇ ਵਿੱਚ ਆਪਣਾ ਕੰਮ ਕਰਦੇ ਹਨ ਅਤੇ ਸੋਚਦੇ ਹਨ, “ਸਾਨੂੰ ਕੌਣ ਵੇਖਦਾ ਹੈ? ਕੌਣ ਜਾਣੇਗਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.