ਯਸ਼ਾਯਾਹ 29

ਇਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ਼ ਕੰਮ ਕਰਾਂਗਾ, ਅਚਰਜ਼ ਅਤੇ ਅਜੂਬਾ ਕੰਮ, ਅਤੇ ਉਹਨਾਂ ਦੇ ਬੁੱਧਵਾਨਾਂ ਦੀ ਬੁੱਧ ਨਾਸ਼ ਹੋ ਜਾਵੇਗੀ, ਅਤੇ ਉਹਨਾਂ ਦੇ ਸਮਝਦਾਰਾ ਦੀ ਸਮਝ ਲੁਕਾਈ ਜਾਵੇਗੀ।”

Isaiah 29:14 (UKJV) Therefore, behold, I will proceed to do a marvellous work among this people, even a marvellous work and a wonder: for the wisdom of their wise men shall perish, and the understanding of their prudent men shall be hid.

12ਜਾਂ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਪੱਤਰੀ ਦਿਓ ਜੋ ਪੜ੍ਹ ਨਹੀਂ ਸਕਦਾ ਹੈ ਅਤੇ ਕਹੇਗਾ, “ਕਿਰਪਾ ਕਰਕੇ ਇਸਨੂੰ ਪੜ੍ਹੋ,” ਤਾਂ ਉਹ ਜਵਾਬ ਦੇਣਗੇ, “ਮੈਨੂੰ ਪੜ੍ਹਨਾ ਨਹੀਂ ਆਉਂਦਾ।”

13ਯਾਹਵੇਹ ਆਖਦਾ ਹੈ, “ਇਹ ਲੋਕ ਆਪਣੇ ਮੂੰਹਾਂ ਤੋਂ ਹੀ ਮੇਰੇ ਨੇੜੇ ਆਉਂਦੇ ਹਨ ਅਤੇ ਆਪਣੇ ਬੁੱਲ੍ਹਾਂ ਤੋਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ। ਉਨ੍ਹਾਂ ਦੀ ਆਰਧਨਾ ਸਿਰਫ ਮਨੁੱਖੀ ਨਿਯਮਾਂ ਤੇ ਅਧਾਰਤ ਹੈ ਜੋ ਉਨ੍ਹਾਂ ਨੂੰ ਸਿਖਾਏ ਗਏ ਹਨ।

14ਇਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ਼ ਕੰਮ ਕਰਾਂਗਾ, ਅਚਰਜ਼ ਅਤੇ ਅਜੂਬਾ ਕੰਮ, ਅਤੇ ਉਹਨਾਂ ਦੇ ਬੁੱਧਵਾਨਾਂ ਦੀ ਬੁੱਧ ਨਾਸ਼ ਹੋ ਜਾਵੇਗੀ, ਅਤੇ ਉਹਨਾਂ ਦੇ ਸਮਝਦਾਰਾ ਦੀ ਸਮਝ ਲੁਕਾਈ ਜਾਵੇਗੀ।”

15ਹਾਏ ਉਹਨਾਂ ਉੱਤੇ ਜਿਹੜੇ ਆਪਣੀਆਂ ਯੋਜਨਾਵਾਂ ਨੂੰ ਯਾਹਵੇਹ ਤੋਂ ਲੁਕਾਉਣ ਲਈ ਡੂੰਘਾਈ ਵਿੱਚ ਜਾਂਦੇ ਹਨ, ਜੋ ਹਨੇਰੇ ਵਿੱਚ ਆਪਣਾ ਕੰਮ ਕਰਦੇ ਹਨ ਅਤੇ ਸੋਚਦੇ ਹਨ, “ਸਾਨੂੰ ਕੌਣ ਵੇਖਦਾ ਹੈ? ਕੌਣ ਜਾਣੇਗਾ?”

16ਤੁਸੀਂ ਚੀਜ਼ਾਂ ਨੂੰ ਉਲਟਾਉਂਦੇ ਹੋ, ਜਿਵੇਂ ਘੁਮਿਆਰ ਨੂੰ ਮਿੱਟੀ ਵਰਗਾ ਸਮਝਿਆ ਜਾਂਦਾ ਹੈ! ਜੋ ਰਚਿਆ ਗਿਆ ਹੈ, ਕੀ ਉਹ ਉਸ ਨੂੰ ਕਹੇਗਾ ਜਿਸਨੇ ਇਸਨੂੰ ਬਣਾਇਆ ਹੈ, “ਤੂੰ ਮੈਨੂੰ ਨਹੀਂ ਬਣਾਇਆ”? ਕੀ ਘੜਾ ਘੁਮਿਆਰ ਨੂੰ ਕਹਿ ਸਕਦਾ ਹੈ, “ਤੂੰ ਕੁਝ ਨਹੀਂ ਜਾਣਦਾ”?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.