ਯਸ਼ਾਯਾਹ 29

ਤੁਸੀਂ ਚੀਜ਼ਾਂ ਨੂੰ ਉਲਟਾਉਂਦੇ ਹੋ, ਜਿਵੇਂ ਘੁਮਿਆਰ ਨੂੰ ਮਿੱਟੀ ਵਰਗਾ ਸਮਝਿਆ ਜਾਂਦਾ ਹੈ! ਜੋ ਰਚਿਆ ਗਿਆ ਹੈ, ਕੀ ਉਹ ਉਸ ਨੂੰ ਕਹੇਗਾ ਜਿਸਨੇ ਇਸਨੂੰ ਬਣਾਇਆ ਹੈ, “ਤੂੰ ਮੈਨੂੰ ਨਹੀਂ ਬਣਾਇਆ”? ਕੀ ਘੜਾ ਘੁਮਿਆਰ ਨੂੰ ਕਹਿ ਸਕਦਾ ਹੈ, “ਤੂੰ ਕੁਝ ਨਹੀਂ ਜਾਣਦਾ”?

Isaiah 29:16 (UKJV) Surely your turning of things upside down shall be esteemed as the potter's clay: for shall the work say of him that made it, He made me not? or shall the thing framed say of him that framed it, He had no understanding?

14ਇਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ਼ ਕੰਮ ਕਰਾਂਗਾ, ਅਚਰਜ਼ ਅਤੇ ਅਜੂਬਾ ਕੰਮ, ਅਤੇ ਉਹਨਾਂ ਦੇ ਬੁੱਧਵਾਨਾਂ ਦੀ ਬੁੱਧ ਨਾਸ਼ ਹੋ ਜਾਵੇਗੀ, ਅਤੇ ਉਹਨਾਂ ਦੇ ਸਮਝਦਾਰਾ ਦੀ ਸਮਝ ਲੁਕਾਈ ਜਾਵੇਗੀ।”

15ਹਾਏ ਉਹਨਾਂ ਉੱਤੇ ਜਿਹੜੇ ਆਪਣੀਆਂ ਯੋਜਨਾਵਾਂ ਨੂੰ ਯਾਹਵੇਹ ਤੋਂ ਲੁਕਾਉਣ ਲਈ ਡੂੰਘਾਈ ਵਿੱਚ ਜਾਂਦੇ ਹਨ, ਜੋ ਹਨੇਰੇ ਵਿੱਚ ਆਪਣਾ ਕੰਮ ਕਰਦੇ ਹਨ ਅਤੇ ਸੋਚਦੇ ਹਨ, “ਸਾਨੂੰ ਕੌਣ ਵੇਖਦਾ ਹੈ? ਕੌਣ ਜਾਣੇਗਾ?”

16ਤੁਸੀਂ ਚੀਜ਼ਾਂ ਨੂੰ ਉਲਟਾਉਂਦੇ ਹੋ, ਜਿਵੇਂ ਘੁਮਿਆਰ ਨੂੰ ਮਿੱਟੀ ਵਰਗਾ ਸਮਝਿਆ ਜਾਂਦਾ ਹੈ! ਜੋ ਰਚਿਆ ਗਿਆ ਹੈ, ਕੀ ਉਹ ਉਸ ਨੂੰ ਕਹੇਗਾ ਜਿਸਨੇ ਇਸਨੂੰ ਬਣਾਇਆ ਹੈ, “ਤੂੰ ਮੈਨੂੰ ਨਹੀਂ ਬਣਾਇਆ”? ਕੀ ਘੜਾ ਘੁਮਿਆਰ ਨੂੰ ਕਹਿ ਸਕਦਾ ਹੈ, “ਤੂੰ ਕੁਝ ਨਹੀਂ ਜਾਣਦਾ”?

17ਕੀ ਥੋੜ੍ਹੇ ਹੀ ਸਮੇਂ ਵਿੱਚ ਲਬਾਨੋਨ ਇੱਕ ਉਪਜਾਊ ਖੇਤ ਵਿੱਚ ਨਹੀਂ ਬਦਲ ਜਾਵੇਗਾ ਅਤੇ ਉਪਜਾਊ ਖੇਤ ਜੰਗਲ ਵਰਗਾ ਨਹੀਂ ਲੱਗੇਗਾ?

18ਉਸ ਦਿਨ ਬੋਲ਼ੇ ਪੱਤਰੀ ਦੀਆਂ ਗੱਲਾਂ ਨੂੰ ਸੁਣਨਗੇ, ਅਤੇ ਅੰਨ੍ਹਿਆਂ ਦੀਆਂ ਅੱਖਾਂ ਧੁੰਦ ਅਤੇ ਹਨੇਰੇ ਵਿੱਚੋਂ ਵੇਖਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.