16ਤੁਸੀਂ ਚੀਜ਼ਾਂ ਨੂੰ ਉਲਟਾਉਂਦੇ ਹੋ, ਜਿਵੇਂ ਘੁਮਿਆਰ ਨੂੰ ਮਿੱਟੀ ਵਰਗਾ ਸਮਝਿਆ ਜਾਂਦਾ ਹੈ! ਜੋ ਰਚਿਆ ਗਿਆ ਹੈ, ਕੀ ਉਹ ਉਸ ਨੂੰ ਕਹੇਗਾ ਜਿਸਨੇ ਇਸਨੂੰ ਬਣਾਇਆ ਹੈ, “ਤੂੰ ਮੈਨੂੰ ਨਹੀਂ ਬਣਾਇਆ”? ਕੀ ਘੜਾ ਘੁਮਿਆਰ ਨੂੰ ਕਹਿ ਸਕਦਾ ਹੈ, “ਤੂੰ ਕੁਝ ਨਹੀਂ ਜਾਣਦਾ”?
17ਕੀ ਥੋੜ੍ਹੇ ਹੀ ਸਮੇਂ ਵਿੱਚ ਲਬਾਨੋਨ ਇੱਕ ਉਪਜਾਊ ਖੇਤ ਵਿੱਚ ਨਹੀਂ ਬਦਲ ਜਾਵੇਗਾ ਅਤੇ ਉਪਜਾਊ ਖੇਤ ਜੰਗਲ ਵਰਗਾ ਨਹੀਂ ਲੱਗੇਗਾ?
18ਉਸ ਦਿਨ ਬੋਲ਼ੇ ਪੱਤਰੀ ਦੀਆਂ ਗੱਲਾਂ ਨੂੰ ਸੁਣਨਗੇ, ਅਤੇ ਅੰਨ੍ਹਿਆਂ ਦੀਆਂ ਅੱਖਾਂ ਧੁੰਦ ਅਤੇ ਹਨੇਰੇ ਵਿੱਚੋਂ ਵੇਖਣਗੀਆਂ।
19ਇੱਕ ਵਾਰ ਫਿਰ ਨਿਮਰ ਲੋਕ ਯਾਹਵੇਹ ਵਿੱਚ ਅਨੰਦ ਹੋਣਗੇ; ਲੋੜਵੰਦ ਇਸਰਾਏਲ ਦੇ ਪਵਿੱਤਰ ਪੁਰਖ ਵਿੱਚ ਅਨੰਦ ਕਰਨਗੇ।
20ਬੇਰਹਿਮ ਨਾਸ ਹੋ ਜਾਣਗੇ, ਮਖੌਲ ਕਰਨ ਵਾਲੇ ਦੂਰ ਹੋ ਜਾਣਗੇ, ਅਤੇ ਸਾਰੇ ਜਿਹੜੇ ਬੁਰਿਆਈ ਵੱਲ ਦੇਖਦੇ ਹਨ ਵੱਢ ਸੁੱਟੇ ਜਾਣਗੇ,