18ਉਸ ਦਿਨ ਬੋਲ਼ੇ ਪੱਤਰੀ ਦੀਆਂ ਗੱਲਾਂ ਨੂੰ ਸੁਣਨਗੇ, ਅਤੇ ਅੰਨ੍ਹਿਆਂ ਦੀਆਂ ਅੱਖਾਂ ਧੁੰਦ ਅਤੇ ਹਨੇਰੇ ਵਿੱਚੋਂ ਵੇਖਣਗੀਆਂ।
19ਇੱਕ ਵਾਰ ਫਿਰ ਨਿਮਰ ਲੋਕ ਯਾਹਵੇਹ ਵਿੱਚ ਅਨੰਦ ਹੋਣਗੇ; ਲੋੜਵੰਦ ਇਸਰਾਏਲ ਦੇ ਪਵਿੱਤਰ ਪੁਰਖ ਵਿੱਚ ਅਨੰਦ ਕਰਨਗੇ।
20ਬੇਰਹਿਮ ਨਾਸ ਹੋ ਜਾਣਗੇ, ਮਖੌਲ ਕਰਨ ਵਾਲੇ ਦੂਰ ਹੋ ਜਾਣਗੇ, ਅਤੇ ਸਾਰੇ ਜਿਹੜੇ ਬੁਰਿਆਈ ਵੱਲ ਦੇਖਦੇ ਹਨ ਵੱਢ ਸੁੱਟੇ ਜਾਣਗੇ,
21ਜਿਹੜੇ ਗੱਲਾਂ ਨਾਲ ਮਨੁੱਖ ਨੂੰ ਪਾਪੀ ਠਹਿਰਾਉਂਦੇ, ਅਤੇ ਉਹ ਦੇ ਲਈ ਜੋ ਸਭਾ ਵਿੱਚ ਤਾੜਨਾ ਕਰਦਾ ਹੈ ਫਾਹੀ ਲਾਉਂਦੇ ਹਨ, ਅਤੇ ਝੂਠੀ ਗਵਾਹੀ ਦੇ ਕੇ ਨਿਰਦੋਸ਼ ਨੂੰ ਨਿਆਂ ਤੋਂ ਵਾਂਝਾ ਕਰਦੇ ਹਨ।
22ਇਸ ਲਈ ਯਾਹਵੇਹ, ਜਿਸ ਨੇ ਅਬਰਾਹਾਮ ਨੂੰ ਛੁਡਾਇਆ, ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਇਹ ਆਖਦਾ ਹੈ: “ਯਾਕੋਬ ਹੁਣ ਸ਼ਰਮਿੰਦਾ ਨਹੀਂ ਹੋਵੇਗਾ; ਹੁਣ ਉਨ੍ਹਾਂ ਦੇ ਚਿਹਰੇ ਪੀਲੇ ਨਹੀਂ ਹੋਣਗੇ।