ਯਸ਼ਾਯਾਹ 29

ਜਿਹੜੇ ਗੱਲਾਂ ਨਾਲ ਮਨੁੱਖ ਨੂੰ ਪਾਪੀ ਠਹਿਰਾਉਂਦੇ, ਅਤੇ ਉਹ ਦੇ ਲਈ ਜੋ ਸਭਾ ਵਿੱਚ ਤਾੜਨਾ ਕਰਦਾ ਹੈ ਫਾਹੀ ਲਾਉਂਦੇ ਹਨ, ਅਤੇ ਝੂਠੀ ਗਵਾਹੀ ਦੇ ਕੇ ਨਿਰਦੋਸ਼ ਨੂੰ ਨਿਆਂ ਤੋਂ ਵਾਂਝਾ ਕਰਦੇ ਹਨ।

Isaiah 29:21 (UKJV) That make a man an offender for a word, and lay a snare for him that reproves in the gate, and turn aside the just for a thing of nothing.

19ਇੱਕ ਵਾਰ ਫਿਰ ਨਿਮਰ ਲੋਕ ਯਾਹਵੇਹ ਵਿੱਚ ਅਨੰਦ ਹੋਣਗੇ; ਲੋੜਵੰਦ ਇਸਰਾਏਲ ਦੇ ਪਵਿੱਤਰ ਪੁਰਖ ਵਿੱਚ ਅਨੰਦ ਕਰਨਗੇ।

20ਬੇਰਹਿਮ ਨਾਸ ਹੋ ਜਾਣਗੇ, ਮਖੌਲ ਕਰਨ ਵਾਲੇ ਦੂਰ ਹੋ ਜਾਣਗੇ, ਅਤੇ ਸਾਰੇ ਜਿਹੜੇ ਬੁਰਿਆਈ ਵੱਲ ਦੇਖਦੇ ਹਨ ਵੱਢ ਸੁੱਟੇ ਜਾਣਗੇ,

21ਜਿਹੜੇ ਗੱਲਾਂ ਨਾਲ ਮਨੁੱਖ ਨੂੰ ਪਾਪੀ ਠਹਿਰਾਉਂਦੇ, ਅਤੇ ਉਹ ਦੇ ਲਈ ਜੋ ਸਭਾ ਵਿੱਚ ਤਾੜਨਾ ਕਰਦਾ ਹੈ ਫਾਹੀ ਲਾਉਂਦੇ ਹਨ, ਅਤੇ ਝੂਠੀ ਗਵਾਹੀ ਦੇ ਕੇ ਨਿਰਦੋਸ਼ ਨੂੰ ਨਿਆਂ ਤੋਂ ਵਾਂਝਾ ਕਰਦੇ ਹਨ।

22ਇਸ ਲਈ ਯਾਹਵੇਹ, ਜਿਸ ਨੇ ਅਬਰਾਹਾਮ ਨੂੰ ਛੁਡਾਇਆ, ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਇਹ ਆਖਦਾ ਹੈ: “ਯਾਕੋਬ ਹੁਣ ਸ਼ਰਮਿੰਦਾ ਨਹੀਂ ਹੋਵੇਗਾ; ਹੁਣ ਉਨ੍ਹਾਂ ਦੇ ਚਿਹਰੇ ਪੀਲੇ ਨਹੀਂ ਹੋਣਗੇ।

23ਜਦੋਂ ਉਹ ਆਪਣੇ ਬੱਚਿਆਂ ਵਿੱਚ ਮੇਰੇ ਹੱਥਾਂ ਦੀ ਰਚਨਾ ਵੇਖਣਗੇ, ਉਹ ਮੇਰੇ ਨਾਮ ਨੂੰ ਪਵਿੱਤਰ ਰੱਖਣਗੇ। ਉਹ ਯਾਕੋਬ ਦੇ ਪਵਿੱਤਰ ਪੁਰਖ ਦੀ ਪਵਿੱਤਰਤਾ ਨੂੰ ਮੰਨਣਗੇ, ਅਤੇ ਇਸਰਾਏਲ ਦੇ ਪਰਮੇਸ਼ਵਰ ਦੇ ਭੈ ਵਿੱਚ ਖੜੇ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.