ਯਸ਼ਾਯਾਹ 29

ਜਦੋਂ ਉਹ ਆਪਣੇ ਬੱਚਿਆਂ ਵਿੱਚ ਮੇਰੇ ਹੱਥਾਂ ਦੀ ਰਚਨਾ ਵੇਖਣਗੇ, ਉਹ ਮੇਰੇ ਨਾਮ ਨੂੰ ਪਵਿੱਤਰ ਰੱਖਣਗੇ। ਉਹ ਯਾਕੋਬ ਦੇ ਪਵਿੱਤਰ ਪੁਰਖ ਦੀ ਪਵਿੱਤਰਤਾ ਨੂੰ ਮੰਨਣਗੇ, ਅਤੇ ਇਸਰਾਏਲ ਦੇ ਪਰਮੇਸ਼ਵਰ ਦੇ ਭੈ ਵਿੱਚ ਖੜੇ ਹੋਣਗੇ।

Isaiah 29:23 (UKJV) But when he sees his children, the work of mine hands, in the midst of him, they shall sanctify my name, and sanctify the Holy One of Jacob, and shall fear the God of Israel.

21ਜਿਹੜੇ ਗੱਲਾਂ ਨਾਲ ਮਨੁੱਖ ਨੂੰ ਪਾਪੀ ਠਹਿਰਾਉਂਦੇ, ਅਤੇ ਉਹ ਦੇ ਲਈ ਜੋ ਸਭਾ ਵਿੱਚ ਤਾੜਨਾ ਕਰਦਾ ਹੈ ਫਾਹੀ ਲਾਉਂਦੇ ਹਨ, ਅਤੇ ਝੂਠੀ ਗਵਾਹੀ ਦੇ ਕੇ ਨਿਰਦੋਸ਼ ਨੂੰ ਨਿਆਂ ਤੋਂ ਵਾਂਝਾ ਕਰਦੇ ਹਨ।

22ਇਸ ਲਈ ਯਾਹਵੇਹ, ਜਿਸ ਨੇ ਅਬਰਾਹਾਮ ਨੂੰ ਛੁਡਾਇਆ, ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਇਹ ਆਖਦਾ ਹੈ: “ਯਾਕੋਬ ਹੁਣ ਸ਼ਰਮਿੰਦਾ ਨਹੀਂ ਹੋਵੇਗਾ; ਹੁਣ ਉਨ੍ਹਾਂ ਦੇ ਚਿਹਰੇ ਪੀਲੇ ਨਹੀਂ ਹੋਣਗੇ।

23ਜਦੋਂ ਉਹ ਆਪਣੇ ਬੱਚਿਆਂ ਵਿੱਚ ਮੇਰੇ ਹੱਥਾਂ ਦੀ ਰਚਨਾ ਵੇਖਣਗੇ, ਉਹ ਮੇਰੇ ਨਾਮ ਨੂੰ ਪਵਿੱਤਰ ਰੱਖਣਗੇ। ਉਹ ਯਾਕੋਬ ਦੇ ਪਵਿੱਤਰ ਪੁਰਖ ਦੀ ਪਵਿੱਤਰਤਾ ਨੂੰ ਮੰਨਣਗੇ, ਅਤੇ ਇਸਰਾਏਲ ਦੇ ਪਰਮੇਸ਼ਵਰ ਦੇ ਭੈ ਵਿੱਚ ਖੜੇ ਹੋਣਗੇ।

24ਉਹ ਜਿਹੜੇ ਮਨ ਦੇ ਭਟਕੇ ਹੋਏ ਸਮਝ ਜਾਣਗੇ, ਅਤੇ ਬੁੜ-ਬੁੜਾਉਣ ਵਾਲੇ ਸਿੱਖਿਆ ਪਾਉਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.