8ਹੁਣ ਜਾ ਕੇ ਉਹਨਾਂ ਲਈ ਇੱਕ ਫੱਟੀ ਉੱਤੇ ਲਿਖ, ਇੱਕ ਪੱਤਰੀ ਵਿੱਚ ਦਰਜ ਕਰ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਇਹ ਸਦੀਵੀ ਗਵਾਹ ਹੋਵੇ।
9ਕਿਉਂ ਜੋ ਇਹ ਵਿਦਰੋਹੀ ਲੋਕ, ਧੋਖੇਬਾਜ਼ ਬੱਚੇ, ਬੱਚੇ ਜੋ ਯਾਹਵੇਹ ਦੀ ਸਿੱਖਿਆ ਨੂੰ ਸੁਣਨਾ ਨਹੀਂ ਚਾਹੁੰਦੇ।
10ਉਹ ਦਰਸ਼ਨ ਵੇਖਣ ਵਾਲਿਆ ਨੂੰ ਆਖਦੇ ਹਨ, “ਹੋਰ ਦਰਸ਼ਨ ਨਾ ਵੇਖੋ!” ਅਤੇ ਨਬੀਆਂ ਨੂੰ ਆਖਦੇ ਹਨ, “ਸਾਨੂੰ ਸਹੀ ਦੇ ਦਰਸ਼ਨ ਨਾ ਦੱਸੋ! ਸਾਨੂੰ ਚੰਗੀਆਂ ਗੱਲਾਂ ਦੱਸੋ, ਭਰਮਾ ਦੀ ਭਵਿੱਖਬਾਣੀ ਦੱਸੋ।
11ਇਸ ਰਾਹ ਨੂੰ ਛੱਡ, ਇਸ ਮਾਰਗ ਤੋਂ ਫਿਰ ਜਾਓ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨਾਲ ਸਾਡਾ ਸਾਹਮਣਾ ਕਰਨਾ ਬੰਦ ਕਰ!”
12ਇਸ ਲਈ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ: ਇਸ ਲਈ ਕਿ ਤੁਸੀਂ ਇਸ ਗੱਲ ਨੂੰ ਤੁੱਛ ਜਾਣਦੇ ਹੋ, ਅਤੇ ਜ਼ੁਲਮ ਅਤੇ ਹੱਠ ਉੱਤੇ ਭਰੋਸਾ ਰੱਖਦੇ ਹੋ, ਅਤੇ ਉਸ ਉੱਤੇ ਢਾਸਣਾ ਲਾਉਂਦੇ ਹੋ,