ਯਸ਼ਾਯਾਹ 30

ਇਸ ਰਾਹ ਨੂੰ ਛੱਡ, ਇਸ ਮਾਰਗ ਤੋਂ ਫਿਰ ਜਾਓ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨਾਲ ਸਾਡਾ ਸਾਹਮਣਾ ਕਰਨਾ ਬੰਦ ਕਰ!”

Isaiah 30:11 (UKJV) Get you out of the way, turn aside out of the path, cause the Holy One of Israel to cease from before us.

9ਕਿਉਂ ਜੋ ਇਹ ਵਿਦਰੋਹੀ ਲੋਕ, ਧੋਖੇਬਾਜ਼ ਬੱਚੇ, ਬੱਚੇ ਜੋ ਯਾਹਵੇਹ ਦੀ ਸਿੱਖਿਆ ਨੂੰ ਸੁਣਨਾ ਨਹੀਂ ਚਾਹੁੰਦੇ।

10ਉਹ ਦਰਸ਼ਨ ਵੇਖਣ ਵਾਲਿਆ ਨੂੰ ਆਖਦੇ ਹਨ, “ਹੋਰ ਦਰਸ਼ਨ ਨਾ ਵੇਖੋ!” ਅਤੇ ਨਬੀਆਂ ਨੂੰ ਆਖਦੇ ਹਨ, “ਸਾਨੂੰ ਸਹੀ ਦੇ ਦਰਸ਼ਨ ਨਾ ਦੱਸੋ! ਸਾਨੂੰ ਚੰਗੀਆਂ ਗੱਲਾਂ ਦੱਸੋ, ਭਰਮਾ ਦੀ ਭਵਿੱਖਬਾਣੀ ਦੱਸੋ।

11ਇਸ ਰਾਹ ਨੂੰ ਛੱਡ, ਇਸ ਮਾਰਗ ਤੋਂ ਫਿਰ ਜਾਓ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨਾਲ ਸਾਡਾ ਸਾਹਮਣਾ ਕਰਨਾ ਬੰਦ ਕਰ!”

12ਇਸ ਲਈ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ: ਇਸ ਲਈ ਕਿ ਤੁਸੀਂ ਇਸ ਗੱਲ ਨੂੰ ਤੁੱਛ ਜਾਣਦੇ ਹੋ, ਅਤੇ ਜ਼ੁਲਮ ਅਤੇ ਹੱਠ ਉੱਤੇ ਭਰੋਸਾ ਰੱਖਦੇ ਹੋ, ਅਤੇ ਉਸ ਉੱਤੇ ਢਾਸਣਾ ਲਾਉਂਦੇ ਹੋ,

13ਇਸ ਲਈ ਇਹ ਬਦੀ ਤੁਹਾਡੇ ਲਈ ਡਿੱਗਣ ਵਾਲੀ ਤੇੜ ਵਾਂਗੂੰ ਹੋਵੇਗੀ, ਜਿਹੜੀ ਉੱਚੀ ਕੰਧ ਵਿੱਚ ਉੱਭਰੀ ਹੋਈ ਹੈ, ਜਿਸ ਦਾ ਟੁੱਟਣਾ ਅਚਾਨਕ, ਇੱਕ ਦਮ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.