ਯਸ਼ਾਯਾਹ 30

ਕਿਉਂ ਜੋ ਇਹ ਵਿਦਰੋਹੀ ਲੋਕ, ਧੋਖੇਬਾਜ਼ ਬੱਚੇ, ਬੱਚੇ ਜੋ ਯਾਹਵੇਹ ਦੀ ਸਿੱਖਿਆ ਨੂੰ ਸੁਣਨਾ ਨਹੀਂ ਚਾਹੁੰਦੇ।

Isaiah 30:9 (UKJV) That this is a rebellious people, lying children, children that will not hear the law of the LORD:

7ਮਿਸਰ ਨੂੰ ਜਿਸ ਦੀ ਸਹਾਇਤਾ ਬਿਲਕੁਲ ਵਿਅਰਥ ਹੈ। ਇਸ ਲਈ ਮੈਂ ਉਸ ਨੂੰ “ਰਾਹਾਬ ਜਿਹੜੀ ਬੈਠੀ ਰਹਿੰਦੀ ਹੈ” ਸੱਦਿਆ ਹੈ!

8ਹੁਣ ਜਾ ਕੇ ਉਹਨਾਂ ਲਈ ਇੱਕ ਫੱਟੀ ਉੱਤੇ ਲਿਖ, ਇੱਕ ਪੱਤਰੀ ਵਿੱਚ ਦਰਜ ਕਰ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਇਹ ਸਦੀਵੀ ਗਵਾਹ ਹੋਵੇ।

9ਕਿਉਂ ਜੋ ਇਹ ਵਿਦਰੋਹੀ ਲੋਕ, ਧੋਖੇਬਾਜ਼ ਬੱਚੇ, ਬੱਚੇ ਜੋ ਯਾਹਵੇਹ ਦੀ ਸਿੱਖਿਆ ਨੂੰ ਸੁਣਨਾ ਨਹੀਂ ਚਾਹੁੰਦੇ।

10ਉਹ ਦਰਸ਼ਨ ਵੇਖਣ ਵਾਲਿਆ ਨੂੰ ਆਖਦੇ ਹਨ, “ਹੋਰ ਦਰਸ਼ਨ ਨਾ ਵੇਖੋ!” ਅਤੇ ਨਬੀਆਂ ਨੂੰ ਆਖਦੇ ਹਨ, “ਸਾਨੂੰ ਸਹੀ ਦੇ ਦਰਸ਼ਨ ਨਾ ਦੱਸੋ! ਸਾਨੂੰ ਚੰਗੀਆਂ ਗੱਲਾਂ ਦੱਸੋ, ਭਰਮਾ ਦੀ ਭਵਿੱਖਬਾਣੀ ਦੱਸੋ।

11ਇਸ ਰਾਹ ਨੂੰ ਛੱਡ, ਇਸ ਮਾਰਗ ਤੋਂ ਫਿਰ ਜਾਓ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨਾਲ ਸਾਡਾ ਸਾਹਮਣਾ ਕਰਨਾ ਬੰਦ ਕਰ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.