ਯਸ਼ਾਯਾਹ 31

ਕਿਉਂ ਜੋ ਉਸ ਦਿਨ ਤੁਹਾਡੇ ਵਿੱਚੋਂ ਹਰ ਕੋਈ ਸੋਨੇ ਅਤੇ ਚਾਂਦੀ ਦੀਆਂ ਮੂਰਤੀਆਂ ਨੂੰ ਤਿਆਗ ਦੇਵੇਗਾ ਜੋ ਤੁਹਾਡੇ ਪਾਪੀ ਹੱਥਾਂ ਨੇ ਬਣਾਈਆਂ ਸਨ।

Isaiah 31:7 (UKJV) For in that day every man shall cast away his idols of silver, and his idols of gold, which your own hands have made unto you for a sin.

5ਖੰਭ ਫੈਲਾਏ ਹੋਏ ਪੰਛੀਆਂ ਵਾਂਗੂੰ, ਸੈਨਾਂ ਦਾ ਯਾਹਵੇਹ ਸਰਬਸ਼ਕਤੀਮਾਨ ਯੇਰੂਸ਼ਲੇਮ ਦੀ ਰੱਖਿਆ ਕਰੇਗਾ; ਉਹ ਇਸ ਦੀ ਢਾਲ਼ ਬਣੇਗਾ ਅਤੇ ਇਸ ਨੂੰ ਬਚਾਵੇਗਾ, ਉਹ ਹੀ ਉਸ ਵਿੱਚੋਂ ‘ਪਾਰ ਲੰਘੇਗਾ’ ਅਤੇ ਇਸ ਨੂੰ ਬਚਾਵੇਗਾ।”

6ਹੇ ਇਸਰਾਏਲੀਓ, ਜਿਸ ਦੇ ਵਿਰੁੱਧ ਤੁਸੀਂ ਬਹੁਤ ਬਗਾਵਤ ਕੀਤੀ ਹੈ ਉਸ ਵੱਲ ਮੁੜੋ।

7ਕਿਉਂ ਜੋ ਉਸ ਦਿਨ ਤੁਹਾਡੇ ਵਿੱਚੋਂ ਹਰ ਕੋਈ ਸੋਨੇ ਅਤੇ ਚਾਂਦੀ ਦੀਆਂ ਮੂਰਤੀਆਂ ਨੂੰ ਤਿਆਗ ਦੇਵੇਗਾ ਜੋ ਤੁਹਾਡੇ ਪਾਪੀ ਹੱਥਾਂ ਨੇ ਬਣਾਈਆਂ ਸਨ।

8ਅੱਸ਼ੂਰ ਕਿਸੇ ਮਨੁੱਖੀ ਤਲਵਾਰ ਨਾਲ ਨਹੀਂ ਡਿੱਗੇਗਾ, ਇੱਕ ਤਲਵਾਰ, ਜੋ ਆਦਮੀ ਦੀ ਨਹੀਂ, ਉਹਨਾਂ ਨੂੰ ਖਾ ਜਾਵੇਗੀ। ਉਹ ਤਲਵਾਰ ਦੇ ਸਾਹਮਣੇ ਭੱਜਣਗੇ ਅਤੇ ਉਨ੍ਹਾਂ ਦੇ ਜਵਾਨਾਂ ਨੂੰ ਜਬਰੀ ਮਜ਼ਦੂਰੀ ਕਰਵਾਈ ਜਾਵੇਗੀ।

9ਉਨ੍ਹਾਂ ਦਾ ਗੜ੍ਹ ਦਹਿਸ਼ਤ ਦੇ ਕਾਰਨ ਡਿੱਗ ਜਾਵੇਗਾ, ਅਤੇ ਉਹ ਦੇ ਹਾਕਮ ਝੰਡੇ ਤੋਂ ਘਬਰਾ ਕੇ ਭੱਜ ਜਾਣਗੇ, ਯਾਹਵੇਹ ਦਾ ਵਾਕ ਹੈ, ਜਿਸ ਦੀ ਅੱਗ ਸੀਯੋਨ ਵਿੱਚ ਹੈ, ਜਿਸ ਦੀ ਭੱਠੀ ਯੇਰੂਸ਼ਲੇਮ ਵਿੱਚ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.