ਯਸ਼ਾਯਾਹ 31

ਹੇ ਇਸਰਾਏਲੀਓ, ਜਿਸ ਦੇ ਵਿਰੁੱਧ ਤੁਸੀਂ ਬਹੁਤ ਬਗਾਵਤ ਕੀਤੀ ਹੈ ਉਸ ਵੱਲ ਮੁੜੋ।

Isaiah 31:6 (UKJV) Turn all of you unto him from whom the children of Israel have deeply revolted.

4ਯਾਹਵੇਹ ਨੇ ਮੈਨੂੰ ਇਹ ਆਖਿਆ ਹੈ, “ਜਿਵੇਂ ਬੱਬਰ ਸ਼ੇਰ ਜਾਂ ਜੁਆਨ ਬੱਬਰ ਸ਼ੇਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ, ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ, ਤਾਂ ਵੀ ਉਹ ਉਹਨਾਂ ਦੇ ਸ਼ੋਰ ਤੋਂ ਨਹੀਂ ਡਰੇਗਾ, ਨਾ ਉਹਨਾਂ ਦੇ ਰੌਲੇ ਤੋਂ ਘਬਰਾਵੇਗਾ, ਉਸੇ ਤਰ੍ਹਾਂ ਹੀ ਸਰਬਸ਼ਕਤੀਮਾਨ ਯਾਹਵੇਹ ਉਤਰੇਗਾ, ਭਈ ਉਹ ਸੀਯੋਨ ਪਰਬਤ ਉੱਤੇ ਅਤੇ ਉਹ ਦੇ ਟਿੱਬੇ ਉੱਤੇ ਯੁੱਧ ਕਰੇ।

5ਖੰਭ ਫੈਲਾਏ ਹੋਏ ਪੰਛੀਆਂ ਵਾਂਗੂੰ, ਸੈਨਾਂ ਦਾ ਯਾਹਵੇਹ ਸਰਬਸ਼ਕਤੀਮਾਨ ਯੇਰੂਸ਼ਲੇਮ ਦੀ ਰੱਖਿਆ ਕਰੇਗਾ; ਉਹ ਇਸ ਦੀ ਢਾਲ਼ ਬਣੇਗਾ ਅਤੇ ਇਸ ਨੂੰ ਬਚਾਵੇਗਾ, ਉਹ ਹੀ ਉਸ ਵਿੱਚੋਂ ‘ਪਾਰ ਲੰਘੇਗਾ’ ਅਤੇ ਇਸ ਨੂੰ ਬਚਾਵੇਗਾ।”

6ਹੇ ਇਸਰਾਏਲੀਓ, ਜਿਸ ਦੇ ਵਿਰੁੱਧ ਤੁਸੀਂ ਬਹੁਤ ਬਗਾਵਤ ਕੀਤੀ ਹੈ ਉਸ ਵੱਲ ਮੁੜੋ।

7ਕਿਉਂ ਜੋ ਉਸ ਦਿਨ ਤੁਹਾਡੇ ਵਿੱਚੋਂ ਹਰ ਕੋਈ ਸੋਨੇ ਅਤੇ ਚਾਂਦੀ ਦੀਆਂ ਮੂਰਤੀਆਂ ਨੂੰ ਤਿਆਗ ਦੇਵੇਗਾ ਜੋ ਤੁਹਾਡੇ ਪਾਪੀ ਹੱਥਾਂ ਨੇ ਬਣਾਈਆਂ ਸਨ।

8ਅੱਸ਼ੂਰ ਕਿਸੇ ਮਨੁੱਖੀ ਤਲਵਾਰ ਨਾਲ ਨਹੀਂ ਡਿੱਗੇਗਾ, ਇੱਕ ਤਲਵਾਰ, ਜੋ ਆਦਮੀ ਦੀ ਨਹੀਂ, ਉਹਨਾਂ ਨੂੰ ਖਾ ਜਾਵੇਗੀ। ਉਹ ਤਲਵਾਰ ਦੇ ਸਾਹਮਣੇ ਭੱਜਣਗੇ ਅਤੇ ਉਨ੍ਹਾਂ ਦੇ ਜਵਾਨਾਂ ਨੂੰ ਜਬਰੀ ਮਜ਼ਦੂਰੀ ਕਰਵਾਈ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.