ਯਸ਼ਾਯਾਹ 31

ਯਾਹਵੇਹ ਨੇ ਮੈਨੂੰ ਇਹ ਆਖਿਆ ਹੈ, “ਜਿਵੇਂ ਬੱਬਰ ਸ਼ੇਰ ਜਾਂ ਜੁਆਨ ਬੱਬਰ ਸ਼ੇਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ, ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ, ਤਾਂ ਵੀ ਉਹ ਉਹਨਾਂ ਦੇ ਸ਼ੋਰ ਤੋਂ ਨਹੀਂ ਡਰੇਗਾ, ਨਾ ਉਹਨਾਂ ਦੇ ਰੌਲੇ ਤੋਂ ਘਬਰਾਵੇਗਾ, ਉਸੇ ਤਰ੍ਹਾਂ ਹੀ ਸਰਬਸ਼ਕਤੀਮਾਨ ਯਾਹਵੇਹ ਉਤਰੇਗਾ, ਭਈ ਉਹ ਸੀਯੋਨ ਪਰਬਤ ਉੱਤੇ ਅਤੇ ਉਹ ਦੇ ਟਿੱਬੇ ਉੱਤੇ ਯੁੱਧ ਕਰੇ।

Isaiah 31:4 (UKJV) For thus has the LORD spoken unto me, Like the lion and the young lion roaring on his prey, when a multitude of shepherds is called forth against him, he will not be afraid of their voice, nor bring low himself for the noise of them: so shall the LORD of hosts come down to fight for mount Zion, and for the hill thereof.

2ਪਰ ਯਾਹਵੇਹ ਵੀ ਅੱਤ ਬੁੱਧਵਾਨ ਹੈ ਅਤੇ ਬਿਪਤਾ ਲਿਆਵੇਗਾ, ਉਹ ਆਪਣੇ ਸ਼ਬਦ ਵਾਪਸ ਨਹੀਂ ਲੈਂਦਾ। ਉਹ ਉਸ ਦੁਸ਼ਟ ਕੌਮ ਦੇ ਵਿਰੁੱਧ ਉੱਠੇਗਾ, ਦੁਸ਼ਟਾਂ ਦੀ ਸਹਾਇਤਾ ਕਰਨ ਵਾਲਿਆਂ ਦੇ ਵਿਰੁੱਧ।

3ਪਰ ਮਿਸਰੀ ਸਿਰਫ ਮਨੁੱਖ ਹੀ ਹਨ ਅਤੇ ਪਰਮੇਸ਼ਵਰ ਨਹੀਂ ਹਨ, ਉਨ੍ਹਾਂ ਦੇ ਘੋੜੇ ਮਾਸ ਹਨ, ਆਤਮਾ ਨਹੀਂ। ਜਦ ਯਾਹਵੇਹ ਆਪਣਾ ਹੱਥ ਚੁੱਕੇਗਾ, ਸਹਾਇਤਾ ਕਰਨ ਵਾਲੇ ਠੋਕਰ ਖਾਣਗੇ, ਜਿਹੜੇ ਸਹਾਇਤਾ ਕੀਤੇ ਗਏ ਉਹ ਡਿੱਗਣਗੇ, ਸਭ ਇਕੱਠੇ ਨਾਸ ਹੋ ਜਾਣਗੇ।

4ਯਾਹਵੇਹ ਨੇ ਮੈਨੂੰ ਇਹ ਆਖਿਆ ਹੈ, “ਜਿਵੇਂ ਬੱਬਰ ਸ਼ੇਰ ਜਾਂ ਜੁਆਨ ਬੱਬਰ ਸ਼ੇਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ, ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ, ਤਾਂ ਵੀ ਉਹ ਉਹਨਾਂ ਦੇ ਸ਼ੋਰ ਤੋਂ ਨਹੀਂ ਡਰੇਗਾ, ਨਾ ਉਹਨਾਂ ਦੇ ਰੌਲੇ ਤੋਂ ਘਬਰਾਵੇਗਾ, ਉਸੇ ਤਰ੍ਹਾਂ ਹੀ ਸਰਬਸ਼ਕਤੀਮਾਨ ਯਾਹਵੇਹ ਉਤਰੇਗਾ, ਭਈ ਉਹ ਸੀਯੋਨ ਪਰਬਤ ਉੱਤੇ ਅਤੇ ਉਹ ਦੇ ਟਿੱਬੇ ਉੱਤੇ ਯੁੱਧ ਕਰੇ।

5ਖੰਭ ਫੈਲਾਏ ਹੋਏ ਪੰਛੀਆਂ ਵਾਂਗੂੰ, ਸੈਨਾਂ ਦਾ ਯਾਹਵੇਹ ਸਰਬਸ਼ਕਤੀਮਾਨ ਯੇਰੂਸ਼ਲੇਮ ਦੀ ਰੱਖਿਆ ਕਰੇਗਾ; ਉਹ ਇਸ ਦੀ ਢਾਲ਼ ਬਣੇਗਾ ਅਤੇ ਇਸ ਨੂੰ ਬਚਾਵੇਗਾ, ਉਹ ਹੀ ਉਸ ਵਿੱਚੋਂ ‘ਪਾਰ ਲੰਘੇਗਾ’ ਅਤੇ ਇਸ ਨੂੰ ਬਚਾਵੇਗਾ।”

6ਹੇ ਇਸਰਾਏਲੀਓ, ਜਿਸ ਦੇ ਵਿਰੁੱਧ ਤੁਸੀਂ ਬਹੁਤ ਬਗਾਵਤ ਕੀਤੀ ਹੈ ਉਸ ਵੱਲ ਮੁੜੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.