ਯਸ਼ਾਯਾਹ 31

ਪਰ ਮਿਸਰੀ ਸਿਰਫ ਮਨੁੱਖ ਹੀ ਹਨ ਅਤੇ ਪਰਮੇਸ਼ਵਰ ਨਹੀਂ ਹਨ, ਉਨ੍ਹਾਂ ਦੇ ਘੋੜੇ ਮਾਸ ਹਨ, ਆਤਮਾ ਨਹੀਂ। ਜਦ ਯਾਹਵੇਹ ਆਪਣਾ ਹੱਥ ਚੁੱਕੇਗਾ, ਸਹਾਇਤਾ ਕਰਨ ਵਾਲੇ ਠੋਕਰ ਖਾਣਗੇ, ਜਿਹੜੇ ਸਹਾਇਤਾ ਕੀਤੇ ਗਏ ਉਹ ਡਿੱਗਣਗੇ, ਸਭ ਇਕੱਠੇ ਨਾਸ ਹੋ ਜਾਣਗੇ।

Isaiah 31:3 (UKJV) Now the Egyptians are men, and not God; and their horses flesh, and not spirit. When the LORD shall stretch out his hand, both he that helps shall fall, and he that is helped shall fall down, and they all shall fail together.

1ਹਾਏ ਉਹਨਾਂ ਉੱਤੇ, ਜਿਹੜੇ ਮਿਸਰ ਵਿੱਚ ਸਹਾਇਤਾ ਲਈ ਜਾਂਦੇ ਹਨ, ਜੋ ਘੋੜਿਆਂ ਉੱਤੇ ਆਸ ਰੱਖਦੇ ਹਨ, ਜੋ ਆਪਣੇ ਰਥਾਂ ਦੀ ਭੀੜ ਵਿੱਚ ਭਰੋਸਾ ਰੱਖਦੇ ਹਨ ਅਤੇ ਘੋੜ ਚੜ੍ਹਿਆਂ ਉੱਤੇ ਕਿਉਂਕਿ ਉਹ ਅੱਤ ਤਕੜੇ ਹਨ ਪਰ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ ਵੇਖਦੇ, ਅਤੇ ਨਾ ਯਾਹਵੇਹ ਤੋਂ ਮਦਦ ਮੰਗਦੇ ਹਨ।

2ਪਰ ਯਾਹਵੇਹ ਵੀ ਅੱਤ ਬੁੱਧਵਾਨ ਹੈ ਅਤੇ ਬਿਪਤਾ ਲਿਆਵੇਗਾ, ਉਹ ਆਪਣੇ ਸ਼ਬਦ ਵਾਪਸ ਨਹੀਂ ਲੈਂਦਾ। ਉਹ ਉਸ ਦੁਸ਼ਟ ਕੌਮ ਦੇ ਵਿਰੁੱਧ ਉੱਠੇਗਾ, ਦੁਸ਼ਟਾਂ ਦੀ ਸਹਾਇਤਾ ਕਰਨ ਵਾਲਿਆਂ ਦੇ ਵਿਰੁੱਧ।

3ਪਰ ਮਿਸਰੀ ਸਿਰਫ ਮਨੁੱਖ ਹੀ ਹਨ ਅਤੇ ਪਰਮੇਸ਼ਵਰ ਨਹੀਂ ਹਨ, ਉਨ੍ਹਾਂ ਦੇ ਘੋੜੇ ਮਾਸ ਹਨ, ਆਤਮਾ ਨਹੀਂ। ਜਦ ਯਾਹਵੇਹ ਆਪਣਾ ਹੱਥ ਚੁੱਕੇਗਾ, ਸਹਾਇਤਾ ਕਰਨ ਵਾਲੇ ਠੋਕਰ ਖਾਣਗੇ, ਜਿਹੜੇ ਸਹਾਇਤਾ ਕੀਤੇ ਗਏ ਉਹ ਡਿੱਗਣਗੇ, ਸਭ ਇਕੱਠੇ ਨਾਸ ਹੋ ਜਾਣਗੇ।

4ਯਾਹਵੇਹ ਨੇ ਮੈਨੂੰ ਇਹ ਆਖਿਆ ਹੈ, “ਜਿਵੇਂ ਬੱਬਰ ਸ਼ੇਰ ਜਾਂ ਜੁਆਨ ਬੱਬਰ ਸ਼ੇਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ, ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ, ਤਾਂ ਵੀ ਉਹ ਉਹਨਾਂ ਦੇ ਸ਼ੋਰ ਤੋਂ ਨਹੀਂ ਡਰੇਗਾ, ਨਾ ਉਹਨਾਂ ਦੇ ਰੌਲੇ ਤੋਂ ਘਬਰਾਵੇਗਾ, ਉਸੇ ਤਰ੍ਹਾਂ ਹੀ ਸਰਬਸ਼ਕਤੀਮਾਨ ਯਾਹਵੇਹ ਉਤਰੇਗਾ, ਭਈ ਉਹ ਸੀਯੋਨ ਪਰਬਤ ਉੱਤੇ ਅਤੇ ਉਹ ਦੇ ਟਿੱਬੇ ਉੱਤੇ ਯੁੱਧ ਕਰੇ।

5ਖੰਭ ਫੈਲਾਏ ਹੋਏ ਪੰਛੀਆਂ ਵਾਂਗੂੰ, ਸੈਨਾਂ ਦਾ ਯਾਹਵੇਹ ਸਰਬਸ਼ਕਤੀਮਾਨ ਯੇਰੂਸ਼ਲੇਮ ਦੀ ਰੱਖਿਆ ਕਰੇਗਾ; ਉਹ ਇਸ ਦੀ ਢਾਲ਼ ਬਣੇਗਾ ਅਤੇ ਇਸ ਨੂੰ ਬਚਾਵੇਗਾ, ਉਹ ਹੀ ਉਸ ਵਿੱਚੋਂ ‘ਪਾਰ ਲੰਘੇਗਾ’ ਅਤੇ ਇਸ ਨੂੰ ਬਚਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.